ਪ੍ਰੋਫ਼ੈਸਰ (ਡਾ.) ਜਸਪਾਲ ਸਿੰਘ ਸੰਧੂ
ਉਪ–ਕੁਲਪਤੀ ਦਾ ਸੰਦੇਸ਼

ਉਪ–ਕੁਲਪਤੀ ਦਾ ਸੰਦੇਸ਼

24 ਨਵੰਬਰ, 1969 ਦੇ ਬਾਅਦ ਤੋਂ ਚਲ ਰਹੇ ਸਫਰ ਦੌਰਾਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਸਿੱਖਿਆ, ਖੇਡਾਂ, ਵਿਗਿਆਨ ਵਿਚ ਸਰਵਸ਼੍ਰੇਸ਼ਟ ਸੰਸਥਾ ਬਣ ਗਈ ਹੈ, ਜਿਸਨੂੰ ਯੂ.ਜੀ.ਸੀ. (UGC) ਦੁਆਰਾ ‘ਯੂਨੀਵਰਸਿਟੀ ਵਿਦ ਪੋਟੈਂਸ਼ਿਅਲ ਫ਼ਾਰ ਐਕਸੀਲੈਂਸ’(University with Potential for Excellence) ਅਤੇ ਨੈਕ (NAAC) ਦੁਆਰਾ A++ (ਸੋਧੇ ਮਾਨਦੰਡਾਂ ਅਨੁਸਾਰ ਉੱਚਤਮ ਗ੍ਰੇਡ) ਦਾ ਦਰਜਾ ਦਿੱਤਾ ਗਿਆ ਹੈ। ਯੂਨੀਵਰਸਿਟੀ ਦੇ ਵੀਹ ਤੋਂ ਵੱਧ ਵਿਭਾਗਾਂ ਨੇ ਯੂ.ਜੀ.ਸੀ. ਸੈਪ (UGC SAP), ਡੀ.ਐੱਸ.ਟੀ. - ਐੱਫ.ਆਈ.ਐੱਸ.ਟੀ (DST-FIST) ਪਰਸ (PURSE) ਦੇ ਦੁਆਰਾ ਵੱਖ-ਵੱਖ ਅਨੁਦਾਨ (ਗ੍ਰਾਟਾਂ) ਪ੍ਰਾਪਤ ਕੀਤੇ ਹਨ। ਸਾਡੀ ਸਫ਼ਲਤਾ ਦੇ ਰਾਹ ਉੱਤੇ ਚੱਲਣ ਦੀ ਪ੍ਰਤਿਬੱਧਤਾ ਅਤੇ ਬਿਹਤਰ ਯਤਨ ਸਾਨੂੰ ਨਿਸ਼ਚਿਤ ਰੂਪ ਵਿਚ ਸ਼ਾਨਦਾਰ ਸਿਖ਼ਰ ਵੱਲ ਲੈ ਜਾਣਗੇ।

ਹਰੇ ਭਰੇ ਕੈਂਪਸ ਤੋਂ ਇਲਾਵਾ, ਸ਼ਾਨਦਾਰ ਭਵਨ ਨਿਰਮਾਣ ਕਲਾ, ਅਤਿ ਆਧੁਨਿਕ ਸਹੂਲਤਾਂ ਵਾਲੀਆਂ ਪ੍ਰਯੋਗਸ਼ਾਲਾਵਾਂ, ਖੋਜ ਅਤੇ ਸਿੱਖਿਆ ਲਈ ਸੁਵਿਧਾਵਾਂ ਭਰਪੂਰ ਕਾਰਜ ਖੇਤਰ, ਆਨਲਾਈਨ ਦਾਖ਼ਲੇ ਦੀ ਸੁਵਿਧਾ, ਰਾਜ ਪੱਧਰੀ ਦਾਖ਼ਲੇ ਲਈ ਆਨਲਾਈਨ ਸਲਾਹ, ਕ੍ਰੇਡਿਟ ਆਧਾਰਿਤ ਮੁਲਾਂਕਣ ਪ੍ਰਣਾਲੀ, ਮੁੱਖ ਕੈਂਪਸ ਵਿਚ ਵਿਭਿੰਨ ਫ਼ੈਕਲਟੀਆਂ ਅਧੀਨ 20 ਹਜ਼ਾਰ ਤੋਂ ਵਧੇਰੇ ਸਿੱਖਿਆਰਥੀ, ਚਾਰ ਖੇਤਰੀ ਕੈਂਪਸ ਅਤੇ ਨੌ ਕਾਂਸਟੀਚਿਊਟ ਕਾਲਜ ਇਸਦੀ ਪੂੰਜੀ ਹਨ। ਕੁਝ ਲਾਜ਼ਮੀ ਫ਼ਲਸਫ਼ੇ ਅਤੇ ਵਿਚਾਰਧਾਰਾਵਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਈ ਪ੍ਰਸਿੱਧੀ ਨੂੰ ਯਕੀਨੀ ਬਣਾਉਂਦੀਆਂ ਹਨ।

ਅਸੀਂ ਅਸਾਧਾਰਣ ਪ੍ਰਦਰਸ਼ਨ ਦੀ ਇੱਛਾ ਨੂੰ ਉਤਸ਼ਾਹਿਤ ਕਰਦੇ ਹਾਂ। ਅਸੀਂ ਖ਼ੁਦਮੁਖਤਿਆਰ ਕਾਰਜ ਦਾ ਵਾਤਾਵਰਨ ਮੁਹੱਈਆ ਕਰਦੇ ਹਾਂ। ਜਿਸਦੇ ਨਤੀਜੇ ਵਜੋਂ ਬਹੁਤ ਸਾਰੇ ਫ਼ੈਕਲਟੀ ਮੈਂਬਰਾਂ ਅਤੇ ਖੋਜਾਰਥੀਆਂ ਨੇ ਯੂ.ਜੀ.ਸੀ. ਤੋਂ ਪ੍ਰਤਿਸ਼ਠਾਵਾਨ ਪਛਾਣ ਅਤੇ ਪ੍ਰਮੁੱਖ ਖੋਜ ਪ੍ਰੋਜੈਕਟ ਹਾਸਿਲ ਕੀਤੇ ਹਨ। ਪ੍ਰਤਿਭਾ ਨੂੰ ਕਾਇਮ ਰੱਖਣ ਦੀ ਸਾਡੀ ਵਚਨਬੱਧਤਾ, ਅਧਿਆਪਕਾਂ ਅਤੇ ਵਿਦਵਾਨਾਂ ਨੂੰ ਅਦ੍ਰਿਸ਼ਟ ਅਨੁਸ਼ਾਸਨਿਕ ਰੁਕਾਵਟਾਂ ਨੂੰ ਦੂਰ ਕਰਨ ਦੀ ਸੁਤੰਤਰਤਾ ਦਿੰਦੀ ਹੈ। ਸਮਾਜ, ਸਭਿਆਚਾਰ ਅਤੇ ਵਿਗਿਆਨ ਦੀ ਸਮਝ ਨੂੰ ਵਿਕਸਿਤ ਕਰਨ ਲਈ, ਵਿਗਿਆਨ ਅਤੇ ਸਾਹਿਤ, ਅਰਥ ਸ਼ਾਸਤਰ ਅਤੇ ਵਾਤਾਵਰਨ, ਸਮਾਜ ਵਿਗਿਆਨ ਅਤੇ ਭਾਸ਼ਾ ਵਿਗਿਆਨ, ਫ਼ਿਜ਼ਿਓਥੈਰੇਪੀ ਅਤੇ ਮਨੋਵਿਗਿਆਨ ਆਦਿ ਵਿਚਾਲੇ ਅੰਤਰ ਅਨੁਸ਼ਾਸਨਿਕ ਖੋਜ ਕਾਰਜ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਸਰਕਾਰ ਦੁਆਰਾ ਸਾਡੀ ਮੁਹਾਰਤ ਦੀ ਬੇਹੱਦ ਮੰਗ ਕੀਤੀ ਜਾਂਦੀ ਹੈ ਅਤੇ ਸਾਡੀ ਫ਼ੈਕਲਟੀ ਦੇ ਬਹੁਤ ਸਾਰੇ ਮੈਂਬਰ ਆਪਣੀ ਉਚੇਰੀ ਸਮਰੱਥਾ ਨਾਲ ਭਾਰਤ ਸਰਕਾਰ ਲਈ ਸੇਵਾ ਨਿਭਾਅ ਰਹੇ ਹਨ।

ਸਾਡਾ ਕ੍ਰੇਡਿਟ ਆਧਾਰਿਤ ਮੁਲਾਂਕਣ ਪ੍ਰਬੰਧ ਅਤੇ ਇਕ ਵਿਕਸਿਤ ਪਲੇਸਮੈਂਟ ਸੈੱਲ ਸਾਡੇ ਵਿਦਿਆਰਥੀਆਂ ਨੂੰ ਸਿੱਖਣ ਪ੍ਰਕਿਰਿਆ ਦੀ ਨਿਰੰਤਰਤਾ ਅਤੇ ਰੁਜ਼ਗਾਰ ਸੁਰੱਖਿਆ ਦਾ ਭਰੋਸਾ ਦਿਵਾਉਂਦਾ ਹੈ। ਪੂਰੇ ਸਮੈਸਟਰ ਦੌਰਾਨ ਵਿਦਿਆਰਥੀਆਂ ਦੀ ਅਕਾਦਮਿਕ ਅਤੇ ਸਹਿ-ਪਾਠਕ੍ਰਮ ਸੰਬੰਧੀ ਕੰਮ ਵਿਚਲੀ ਭਾਗੀਦਾਰੀ ਦੇ ਆਧਾਰ ਉੱਤੇ ਕੀਤੀ ਜਾਣ ਵਾਲੀ ਗ੍ਰੇਡਿੰਗ, ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਦੋਹਾਂ ਪੱਧਰਾਂ ਉੱਤੇ ਨਿਰੰਤਰ ਪ੍ਰਾਪਤੀਆਂ ਨੂੰ ਯਕੀਨੀ ਬਣਾਉਂਦੀ ਹੈ। ਪੋਸਟ ਗ੍ਰੈਜੂਏਟ ਪੱਧਰ ਵਿਚ ਖੋਜ ਸੰਬੰਧੀ ਮੁਹਾਰਤ ਪੈਦਾ ਕਰਨ ਲਈ ਉਨ੍ਹਾਂ ਨੂੰ ਖੋਜ-ਨਿਬੰਧ, ਟਰਮ-ਪੇਪਰ, ਖੋਜ-ਪੱਤਰ ਅਤੇ ਖੋਜ-ਪ੍ਰਬੰਧ ਲਿਖਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਸਾਡੀ ਪ੍ਰਭਾਵਸ਼ਾਲੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਐਲੂਮਨੀ ਸਾਨੂੰ ਆਪਸ ਵਿਚ ਇਕ ਪਰਿਵਾਰ ਦੀ ਤਰ੍ਹਾਂ ਬੰਨ੍ਹ ਕੇ ਰੱਖਦੀ ਹੈ। ਮਾਕਾ ਟ੍ਰਾਫ਼ੀ ਉੱਤੇ 22 ਵਾਰ ਰਿਕਾਰਡ ਜਿੱਤ, 9 ਵਾਰ ਲਈ ਸਭਿਆਚਾਰਕ ਰਾਸ਼ਟਰੀ ਚੈਂਪੀਅਨਸ਼ਿਪ, 13 ਵਾਰ ਅੰਤਰ-ਯੂਨੀਵਰਸਿਟੀ ਸਭਿਆਚਾਰਕ ਚੈਂਪੀਅਨਸ਼ਿਪ, ਡੀ.ਐੱਸ.ਟੀ. (DST), ਭਾਰਤ ਸਰਕਾਰ ਵੱਲੋਂ ਪਰਸ (PURSE) ਦੇ ਅਧੀਨ ਨੌ ਕਰੋੜ ਦੀ ਰਾਸ਼ੀ, NMR, TEM ਵਰਗੇ ਆਧੁਨਿਕ ਯੰਤਰ ਆਦਿ ਯੂਨੀਵਰਸਿਟੀ ਦੀਆਂ ਕੁਝ ਪ੍ਰਾਪਤੀਆਂ ਹਨ। ਇਸ ਤੋਂ ਇਲਾਵਾ ਕੇਂਦਰੀ ਸਹੂਲਤ ਤਹਿਤ ਯੂਨੀਵਰਸਿਟੀ ਨੂੰ ਵੱਖ-ਵੱਖ ਸਕੀਮਾਂ ਅਧੀਨ 70 ਕਰੋੜ ਤੋਂ ਵਧੀਕ ਗ੍ਰਾਂਟ ਪ੍ਰਾਪਤ ਹੋਈ ਹੈ ਜੋ ਕਿ ਇਸਦਾ ਹਾਸਿਲ ਹੈ।

ਉੱਚ ਅਕਾਦਮਿਕ ਦ੍ਰਿਸ਼ਟੀ ਅਤੇ ਪ੍ਰਭਾਵਮੂਲਕਤਾ ਵਾਲੀਆਂ ਯੂਨੀਵਰਸਿਟੀ ਦੀਆਂ ਖੋਜ-ਪ੍ਰੱਤਿਕਾਵਾਂ ਦਾ ਪ੍ਰਕਾਸ਼ਨ, ਅੰਤਰਰਾਸ਼ਟਰੀ ਤੇ ਕੌਮੀ ਯੂਨੀਵਰਸਿਟੀਆਂ ਨਾਲ ਸਮਝ ਅਤੇ ਸਹਿਯੋਗ ਦੇ ਵੱਖ-ਵੱਖ ਮੈਮੋਰੇਂਡੰਮ, ਖੋਜ ਪ੍ਰੋਜੈਕਟ ਅਤੇ ਕਾਨਫ਼ਰੰਸਾਂ ਵਿਸ਼ੇਸ਼ ਤੌਰ ਉੱਤੇ ‘ਨਾਮਜ਼ਦ’ ਚੇਅਰਜ਼, ਵਿਲੱਖਣ ਫ਼ੈਕਲਟੀ ਅਤੇ ਉਤਸ਼ਾਹਿਤ ਵਿਦਿਆਰਥੀ, ਅਕਾਦਮਿਕ ਖੋਜ ਵਿਚ ਉੱਤਮਤਾ ਸਾਡੀ ਯੂਨੀਵਰਸਿਟੀ ਨੂੰ ਸਿਖ਼ਰ ਵੱਲ ਲੈ ਜਾ ਰਹੀ ਹੈ। ਮੇਰਾ ਮਕਸਦ ਸਾਰੇ ਖੇਤਰਾਂ ਵਿਚ ਇਕ ਪਾਰਦਰਸ਼ੀ ਸਭਿਆਚਾਰ ਨੂੰ ਉਤਸ਼ਾਹਿਤ ਕਰਨਾ ਹੈ ਜਿਸ ਨਾਲ ਯੂਨੀਵਰਸਿਟੀ ਦੇ ਸਾਰੇ ਮੈਂਬਰਾਂ ਦਰਮਿਆਨ ਟੀਮ ਵਰਕ ਦੀ ਭਾਵਨਾ ਉਤਸ਼ਾਹਿਤ ਹੋਵੇਗੀ। ਸਾਡਾ ਮੰਤਵ ਗਲੋਬਲ ਪੱਧਰੀ ਵਿਸ਼ਿਸ਼ਟਤਾ ਅਤੇ ਉੱਤਮਤਾ ਹਾਸਿਲ ਕਰਨਾ ਹੈ।

ਪ੍ਰੋਫ਼ੈਸਰ (ਡਾ.) ਜਸਪਾਲ ਸਿੰਘ ਸੰਧੂ

ਉਪ-ਕੁਲਪਤੀ