ਆਈਟੀ ਸੌਲਿਊਸ਼ਨ ਲਈ ਕੇਂਦਰ                      [IT Related Services Offered by University]

ਸਿਸਟਮ ਪ੍ਰਸ਼ਾਸ਼ਕ
    ਸ੍ਰ. ਤੀਰਥ ਸਿੰਘ, ਐੱਮ.ਐੱਸ.ਸੀ., ਐੱਮ.ਸੀ.ਏ., ਪੀਐੱਚ.ਡੀ.ਲਈ ਨਾਮਜ਼ਦ      (ਮੁਖੀ)
ਸਿਸਟਮ ਪ੍ਰਬੰਧਕ
    ਸ੍ਰ. ਭੁਪਿੰਦਰਪਾਲ ਸਿੰਘ, ਬੀ.ਈ. (ਈ.ਐਂਡ.ਈਸੀ), ਐੱਮ.ਟੈੱਕ (ਆਈ.ਟੀ.), ਪੀਐੱਚ.ਡੀ ਲਈ ਨਾਮਜ਼ਦ
    ਸ੍ਰ. ਧਨਪ੍ਰੀਤ ਸਿੰਘ, ਐੱਮ.ਐੱਸ.ਸੀ., ਐੱਮ.ਟੈੱਕ.
ਸੀਨੀਅਰ ਪ੍ਰੋਗਰਾਮਰ
    ਸ੍ਰ. ਸੰਦੀਪ ਸੂਦ, ਐੱਮ.ਟੈੱਕ, ਪੀਐੱਚ.ਡੀ. ਲਈ ਨਾਮਜ਼ਦ

     ਹੁਣੇ ਜਿਹੇ ਕੰਪਿਊਟਰ ਸੈਂਟਰ ਨੂੰ 30.11.2017 ਦੀ ਸਿੰਡੀਕੇਟ ਮੀਟਿੰਗ ਪੈਰਾ ਨੰ: 9.5 ਦੇ ਅਧੀਨ ਆਈ.ਟੀ.ਸੈਂਟਰ ਫ਼ਾਰ ਸੌਲਿਊਸ਼ਨ (Centre for IT Solutions) ਦਾ ਦੁਬਾਰਾ ਨਾਮ ਦਿੱਤਾ ਗਿਆ ਹੈ। ਯੂਨੀਵਰਸਿਟੀ ਵਿਚ ਕੰਪਿਊਟਰੀਕਰਨ ਦੀਆਂ ਵੱਖ-ਵੱਖ ਪ੍ਰਕਿਰਿਆਵਾਂ ਰਾਹੀਂ ਇਸਦਾ ਪੱਧਰ ਕੁਸ਼ਲਤਾ ਅਤੇ ਪਾਰਦਰਸ਼ਤਾ ਨਾਲ ਹੋਰ ਉੱਚਾ ਚੁੱਕਿਆ ਗਿਆ ਹੈ। ਸੈਂਟਰ ਕੋਲ ਤਿੰਨ ਕੰਪਿਊਟਰ ਪ੍ਰਯੋਗਸ਼ਾਲਾਵਾਂ ਹਨ, ਜੋ ਹਾਰਡਵੇਅਰ ਅਤੇ ਸਾਫ਼ਟਵੇਅਰ ਦੀ ਲੋੜੀਂਦੀ ਸੰਰਚਨਾ ਨਾਲ ਲੈਸ ਹਨ। ਕੇਂਦਰ ਦੇ ਸਟਾਫ਼ ਨੂੰ ਮੁੱਖ ਤੌਰ ’ਤੇ ਯੂਨੀਵਰਸਿਟੀ ਦੀਆਂ ਆਈ.ਟੀ. ਨਾਲ ਸੰਬੰਧਿਤ ਲੋੜਾਂ ਨੂੰ ਪੂਰਾ ਕਰਨ ਲਈ ਸਾਫ਼ਟਵੇਅਰ ਵਿਕਾਸ ਅਤੇ ਰੱਖ-ਰਖਾਵ ਵਿਚ ਸ਼ਾਮਿਲ ਕੀਤਾ ਗਿਆ ਹੈ। ਸੈਂਟਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਅੰਕੜਾ ਵਿਸ਼ਲੇਸ਼ਣ ਅਤੇ ਵਿਗਿਆਨਕ ਰਚਨਾਵਾਂ ਨੂੰ ਸ਼ਾਮਿਲ ਕਰਕੇ ਤਕਨੀਕੀ ਅਤੇ ਕੰਪਿਊਟਿੰਗ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ। ਸਟਾਫ਼ ਵੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਵਿਚ ਨਿਰੰਤਰ ਕਾਰਜ਼ਸ਼ੀਲ ਹੈ। ਸੈਂਟਰ ਵਿਦਿਆਰਥੀਆਂ ਦੀ ਸਹੂਲਤ ਲਈ ਅਤੇ ਨਾਲ ਦੀ ਨਾਲ ਯੂਨੀਵਰਸਿਟੀ ਦੇ ਕਰਮਚਾਰੀਆਂ ਲਈ ਵੱਖ-ਵੱਖ ਆਨਲਾਈਨ ਸਾਫ਼ਟਵੇਅਰ ਐਪ ਡਿਜ਼ਾਈਨ (ਤਿਆਰ) ਕਰਦਾ ਹੈ।

    ਰਾਜ ਪੱਧਰ ਉੱਤੇ ਵੱਖ-ਵੱਖ ਕਾਲਜਾਂ, ਸੰਸਥਾਵਾਂ ਦੇ ਐੱਲ.ਐੱਲ.ਬੀ.,(ਟੀ.ਵਾਈ.ਸੀ), ਬੀ.ਏ.ਐੱਲ.ਐੱਲ.ਬੀ. (ਐੱਫ.ਵਾਈ.ਆਈ.ਸੀ.), ਬੀ.ਕਾਮ.ਐੱਲ.ਐੱਲ.ਬੀ.(ਐੱਫ.ਵਾਈ.ਆਈ.ਸੀ) ਅਤੇ ਬੀ.ਐੱਡ ਦੇ ਦਾਖ਼ਲੇ ਸਮੇਂ ਸੈਂਟਰ ਦੀਆਂ ਤਕਨੀਕੀ ਸੇਵਾਵਾਂ ਨੂੰ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਲੋੜ ਪੈਣ ’ਤੇ ਇਹ ਸੈਂਟਰ ਪੰਜਾਬ ਦੇ ਸਕੂਲਾਂ ਵਿਚ ਸਟਾਫ਼ ਦੀ ਭਰਤੀ ਲਈ ਆਪਣੀਆਂ ਯੋਗ ਤਕਨੀਕੀ ਸੇਵਾਵਾਂ ਮੁਹੱਈਆ ਕਰਦਾ ਹੈ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿਚ ਅੰਤਰ ਅਨੁਸੰਧਾਨ ਕੋਰਸ ਦਾ ਡਾਟਾਬੇਸ ਤਿਆਰ ਹੋ ਰਿਹਾ ਹੈ, ਜੋ ਕਿ ਹਰੇਕ ਸਮੈਸਟਰ ਵਿਚ ਸੈਂਟਰ ਦੁਆਰਾ ਵਿਵਸਥਿਤ ਕੀਤਾ ਜਾ ਰਿਹਾ ਹੈ। ਜਿਸ ਨਾਲ ਵਿਦਿਆਰਥੀਆਂ ਨੂੰ ਸਾਫ਼ਟਵੇਅਰ ਐਪਲੀਕੇਸ਼ਨ ਦੀ ਵਰਤੋਂ ਕਰਕੇ ਆਈ. ਡੀ. ਕੋਰਸ ਲਈ ਆਪਣੀ ਚੋਣ ਦਾ ਕੋਰਸ ਭਰਨ ਦੀ ਸੁਵਿਧਾ ਦਿੱਤੀ ਜਾਂਦੀ ਹੈ। ਕੇਂਦਰ ਦੀਆਂ ਪ੍ਰਯੋਗਸ਼ਾਲਾਵਾਂ ਨੂੰ ਕਰਮਚਾਰੀਆਂ ਦੀ ਭਰਤੀ ਅਤੇ ਉਨ੍ਹਾਂ ਨੂੰ ਕੰਪਿਊਟਰ ਦੀ ਸਿਖਲਾਈ ਦੇਣ ਲਈ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਇਸ ਦੇ ਨਾਲ ਕੰਪਿਊਟਰ ਪ੍ਰਯੋਗਸਾਲਾਵਾਂ ਨੂੰ ਕਰਮਚਾਰੀਆਂ ਦੀ ਤਰੱਕੀ ਅਤੇ ਕੰਪਿਊਟਰ ਮੁਹਾਰਤ ਦੀ ਪ੍ਰੀਖਿਆ ਲਈ ਵੀ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਕੇਂਦਰ ਦਾ ਸਟਾਫ਼ ਯੂਨੀਵਰਸਿਟੀ ਵੈਬਸਾਈਟ ਨੂੰ ਨਵੇਂ ਸਿਰਿਓਂ ਵਿਕਸਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਕੇਂਦਰ ਯੂਨੀਵਰਸਿਟੀ ਦੀ ਵੈਬਸਾਈਟ ਨੂੰ ਲਗਾਤਾਰ ਸੰਚਾਲਨ ਕਰਦਾ ਹੈ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿਚ ਵਿਦਿਆਰਥੀਆਂ ਦੀਆਂ ਪ੍ਰੈਕਟੀਕਲ ਕਲਾਸਾਂ ਅਤੇ ਪ੍ਰੈਕਟੀਕਲ ਪ੍ਰੀਖਿਆਵਾਂ ਕਰਾਉਣ ਲਈ ਕੇਂਦਰ ਵਿਚ ਉਪਲਬਧ ਬੁਨਿਆਦੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।

    ਸੈਂਟਰ ਲੈਬਾਰਟੀਆਂ ਵਿਚ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਆਨਲਾਈਨ ਟੈਸਟ ਵੀ ਕੀਤੇ ਜਾਂਦੇ ਹਨ। ਅਧਿਕਾਰੀਆਂ ਦੇ ਦਫ਼ਤਰਾਂ ਅਤੇ ਕੰਪਿਊਟਰ ਲੈਬਾਂ ਵਿਚ ਇੰਟਰਨੈੱਟ ਦੀ ਸੁਵਿਧਾ ਉਪਲੱਬਧ ਹੈ। ਵਿਦਿਆਰਥੀਆਂ ਨੂੰ ਆਨਲਾਈਨ ਪ੍ਰਕਿਰਿਆ ਦੇ ਜ਼ਰੀਏ ਆਪਣੀ ਅਰਜ਼ੀ ਪ੍ਰੀਖਿਆ ਫਾਰਮ ਭਰਨ ਵਿਚ ਮਦਦ ਕਰਨ ਲਈ ਇਕ ਕੰਪਿਊਟਰ ਲੈਬ ਵਿਚ ਹੈਲਪਿੰਗ ਡੈਸਕ ਦੀ ਸਹੂਲਤ ਸਥਾਪਿਤ ਕੀਤੀ ਗਈ ਹੈ। ਯੂਨੀਵਰਸਿਟੀ ਦੇ ਕੈਂਪਸ ਅਤੇ ਇਸਦੇ ਖੇਤਰੀ ਕੈਂਪਸ ਵਿਚ ਦਾਖਲਾ ਪ੍ਰਣਾਲੀ ਦੇ ਦੌਰਾਨ ਦਾਖ਼ਲਾ ਪ੍ਰੀਖਿਆ ਦੇ ਨਤੀਜੇ ਵੀ ਕੇਂਦਰ ਦੁਆਰਾ ਤਿਆਰ ਕੀਤੇ ਜਾਂਦੇ ਹਨ।