ਗਲੋਬਲ ਇਨਸ਼ਿਏਟਿਵ ਫ਼ਾਰ ਅਕੈਡਮਿਕ ਨੈੱਟਵਰਕ (GIAN)
ਭਾਰਤ ਸਰਕਾਰ ਨੇ ਉੱਚ ਸਿੱਖਿਆ ਵਿਚ ਗਲੋਬਲ ਇਨਸ਼ਿਏਟਿਵ ਆਫ਼ ਅਕੈਡਮਿਕ ਨੈੱਟਵਰਕ (GIAN) ਸਿਰਲੇਖ ਅਧੀਨ ਨਵੇਂ ਪ੍ਰੋਗਰਾਮ ਨੂੰ ਪ੍ਰਵਾਨਗੀ ਦਿੱਤੀ ਹੈ। ਇਸਦਾ ਉਦੇਸ਼ ਵਿਗਿਆਨਕਾਂ ਅਤੇ ਉਦਯੋਗਪਤੀਆਂ ਦੀ ਅੰਤਰਰਾਸ਼ਟਰੀ ਪੱਧਰ ਉੱਤੇ ਸ਼ਮੂਲੀਅਤ ਨੂੰ ਵਧਾਉਣਾ ਹੈ ਤਾਂ ਜੋ ਭਾਰਤ ਵਿਚ ਉੱਚ ਪੱਧਰੀ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸਦੇ ਸਿੱਟੇ ਵਜੋਂ ਦੇਸ਼ ਦੇ ਮੌਜੂਦਾ ਅਕਾਦਮਿਕ ਸੰਸਾਧਨਾਂ ਅਤੇ ਗੁਣਵੱਤਾ ਸੁਧਾਰ ਦੀ ਪ੍ਰਕਿਰਿਆ ਵਿਚ ਵਾਧਾ ਹੋਵੇਗਾ। ਇਸ ਰਾਹੀਂ ਵਿਸ਼ਵ ਪੱਧਰ ਉੱਤੇ ਭਾਰਤੀ ਵਿਗਿਆਨ ਅਤੇ ਤਕਨਾਲੌਜੀ ਦੀ ਸਮਰੱਥਾ ਨੂੰ ਵਧਾਇਆ ਜਾ ਸਕਦਾ ਹੈ।
ਸਾਡੀ ਸਿੱਖਿਆ ਪ੍ਰਣਾਲੀ ਵਿਚ ਅੰਤਰਰਾਸ਼ਟਰੀ ਅਨੁਭਵਾਂ ਦੀ ਪ੍ਰਾਪਤੀ ਲਈ, ਦੁਨੀਆ ਭਰ ਦੇ ਵਧੀਆ ਵਿੱਦਿਅਕ ਅਤੇ ਉਦਯੋਗਿਕ ਮਾਹਿਰਾਂ ਨਾਲ ਵਿਦਿਆਰਥੀਆਂ ਅਤੇ ਫ਼ੈਕਲਟੀ ਦੇ ਸੰਚਾਰ ਨੂੰ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਉਹ ਆਪਣੇ ਅਨੁਭਵਾਂ ਅਤੇ ਮੁਹਾਰਤਾਂ ਨਾਲ ਲੋਕਾਂ ਨੂੰ ਭਾਰਤੀ ਸਮੱਸਿਆਵਾਂ ਉੱਤੇ ਕੰਮ ਕਰਨ ਲਈ ਪ੍ਰੇਰਿਤ ਕਰਨ। ਅੰਤਰਰਾਸ਼ਟਰੀ ਗਰਮੀ ਅਤੇ ਸਰਦੀਆਂ ਦੀ ਮਿਆਦ ਦੀ ਯੋਜਨਾ ਦੀ ਜ਼ਰੂਰਤ ਹੈ। 29 ਜੂਨ, 2014 ਨੂੰ ਗੋਆ ਵਿਚ ਆਈ.ਆਈ.ਟੀ.(IITs) ਦੀ ਵਾਪਸੀ ਦੌਰਾਨ ਮਨੁੱਖੀ ਸਰੋਤ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੂਬਿਨ ਈਰਾਨੀ ਦੁਆਰਾ ਇਹ ਤੈਅ ਕੀਤਾ ਗਿਆ ਕਿ ਅੰਤਰਰਾਸ਼ਟਰੀ ਅਤੇ ਕੌਮੀ ਪੱਧਰ ਉੱਤੇ ਮਸ਼ਹੂਰ ਮਾਹਿਰਾਂ ਦੁਆਰਾ ਗੈਸਟ-ਲੈਕਚਰਾਂ ਦੀ ਪ੍ਰਣਾਲੀ ਨਵੇਂ ਆਈ.ਆਈ.ਟੀ. (IITs), ਆਈ.ਆਈ.ਐੱਮ. (IIMs), ਆਈ.ਆਈ.ਐੱਸ.ਈ.ਆਰ. (IISERs) ਦੇ ਨਾਲ-ਨਾਲ ਦੇਸ਼ ਦੀਆਂ ਹੋਰ ਸੰਸਥਾਵਾਂ ਲਈ ਵੀ ਲਾਗੂ ਕੀਤੀ ਜਾਵੇਗੀ।
ਪ੍ਰੋ. ਪਲਵਿੰਦਰ ਸਿੰਘ,
ਸਥਾਨਕ ਕੋਆਰਡੀਨੇਟਰ,, ਜੀ.ਆਈ.ਏ. ਐੱਨ.
Department of Biotechnology is proud to announce a MHRD-GIAN Course entitled "Molecular Gerontology: From Homeodynamics to Hormesis" from October 8th - October 18th 2018 .
For Live Video of the Lectures, click here.