ਪ੍ਰੋਫ਼ੈਸਰ (ਡਾ.) ਸਰਬਜੋਤ ਸਿੰਘ ਬਹਿਲ
ਡੀਨ ਅਕਾਦਮਿਕ ਮਾਮਲੇ ਦਾ ਸੰਦੇਸ਼

ਡੀਨ ਅਕਾਦਮਿਕ ਮਾਮਲੇ ਦਾ ਸੰਦੇਸ਼

1969 ਵਿਚ ਸਥਾਪਿਤ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਭਾਰਤ ਵਿਚ ਸਿੱਖਿਆ ਦੇ ਪ੍ਰਮੁੱਖ ਸੰਸਥਾਵਾਂ ਵਿਚ ਗਿਣਿਆ ਜਾਂਦਾ ਹੈ। ਇਸਨੂੰ ਸਿੱਖਿਆ, ਖੋਜ, ਖੇਡਾਂ ਦੇ ਨਾਲ-ਨਾਲ ਸਭਿਆਚਾਰਕ ਗਤੀਵਿਧੀਆਂ ਵਿਚ ਆਪਣੀ ਉੱਤਮਤਾ ਲਈ ਵਿਆਪਕ ਰੂਪ ਵਿਚ ਜਾਣਿਆ ਜਾਂਦਾ ਹੈ। ਇਸ ਸੰਸਥਾ ਦੇ ਡੀਨ, ਅਕਾਦਮਿਕ ਮਾਮਲਿਆਂ ਵਜੋਂ ਸੇਵਾ ਨਿਭਾਉਣਾ ਸਨਮਾਨ ਦੀ ਗੱਲ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਐਕਟ 1969 ਦੇ ਅਨੁਸਾਰ ਯੂਨੀਵਰਸਿਟੀ ਨੇ ਵਿਗਿਆਨ, ਇੰਜੀਨਰਿੰਗ ਅਤੇ ਤਕਨਾਲੋਜੀ, ਜੀਵ ਵਿਗਿਆਨ, ਕਲਾ, ਸਮਾਜ ਵਿਗਿਆਨ, ਹਿਊਮੈਨੇਟੀਜ਼, ਭਾਸ਼ਾ ਸਹਿਤ ਸਾਰੇ ਵਿਸ਼ਿਆਂ ਵਿਚ ਸਿੱਖਿਆ ਅਤੇ ਖੋਜ ਨੂੰ ਉਤਸ਼ਾਹਿਤ ਕਰਨ ਦਾ ਪ੍ਰਬੰਧ ਕੀਤਾ ਹੈ। ਇਸਦੇ ਨਾਲ-ਨਾਲ ਧਾਰਮਿਕ ਅਧਿਐਨ ਅਤੇ ਖੇਡਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਯੂਨੀਵਰਸਿਟੀ ਨੇ ਵਿਸ਼ੇਸ਼ ਤੌਰ ਉੱਤੇ ਪੇਂਡੂ ਖੇਤਰ ਵਿਚਲੇ ਵੰਚਿਤ ਸਮਾਜ ਦੀਆਂ ਸਿੱਖਿਆ ਸੰਬੰਧੀ ਲੋੜਾਂ ਨੂੰ ਪੂਰਾ ਕਰਨ ਦਾ ਮਾਨ ਪ੍ਰਾਪਤ ਕੀਤਾ ਹੈ। 10 ਵੱਖ-ਵੱਖ ਫ਼ੈਕਲਟੀਆਂ ਅਧੀਨ 37 ਵਿਭਿੰਨ ਵਿਭਾਗਾਂ ਦੇ ਨਾਲ ਜਲੰਧਰ, ਗੁਰਦਾਸਪੁਰ, ਫੱਤੂ ਢੀਂਗਰਾ ਅਤੇ ਸਠਿਆਲਾ ਵਿਚ ਰਿਜਨਲ ਕੈਂਪਸ, ਇਸਦੇ ਨਾਲ ਹੀ ਮੁਕੰਦਪੁਰ, ਜਲੰਧਰ ਅਤੇ ਨਿਆੜੀ ਵਿਚ ਯੂਨੀਵਰਸਿਟੀ ਕਾਲਜ ਹਨ। ਇਸ ਤੋਂ ਇਲਾਵਾ ਪੰਜਾਬ ਦੇ ਵਿਭਿੰਨ ਸਥਾਨਾਂ ਉੱਤੇ ਯੂਨੀਵਰਸਿਟੀ ਦੇ ਘੱਟੋ ਘੱਟ 11 ਕਾਂਸਟੀਚਿਊਟ ਕਾਲਜ ਸਥਿਤ ਹਨ। 5000 ਤੋਂ ਵੱਧ ਵਿਦਿਆਰਥੀ ਅਤੇ 400 ਵੱਧ ਫ਼ੈਕਲਟੀ ਮੈਂਬਰ ਕ੍ਰੇਡਿਟ ਆਧਾਰਿਤ ਮੁਲਾਂਕਣ ਪ੍ਰਬੰਧ ਅਤੇ ਗ੍ਰੇਡਿੰਗ ਪ੍ਰਣਾਲੀ ਅਧੀਨ ਵੱਖ-ਵੱਖ ਕੋਰਸ ਪੜ੍ਹਾਉਂਦੇ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਫ਼ੈਕਲਟੀ ਨੇ ਰਾਸ਼ਟਰੀ ਪੱਧਰ ਦੇ ਨਾਲ-ਨਾਲ ਅੰਤਰ ਰਾਸ਼ਟਰੀ ਪੱਧਰ ਉੱਤੇ ਵੀ ਪਛਾਣ ਹਾਸਿਲ ਕੀਤੀ ਹੈ ਜੋ ਉਹਨਾਂ ਦੇ ਸੰਬੰਧਿਤ ਵਿਸ਼ਿਆਂ ਵਿਚ ਪ੍ਰਾਪਤ ਕੀਤੇ ਗਏ ਪੁਰਸਕਾਰਾਂ ਅਤੇ ਵਿਸ਼ਿਸ਼ਟਤਾਵਾਂ ਦੀ ਗਿਣਤੀ ਦੁਆਰਾ ਕਾਇਮ ਕੀਤੀ ਗਈ ਹੈ। ਇਹਨਾਂ ਵਿਚੋਂ ਕੁਝ ਪੁਰਸਕਾਰਾਂ ਵਿਚ ਵਿਗਿਆਨ, ਚਿਕਿਤਸਾ ਅਤੇ ਹੋਰ ਵਿਸ਼ਿਆਂ ਦੀਆਂ ਪ੍ਰਮੁੱਖ ਸਭਾਵਾਂ ਦੀ ਫ਼ੈਲੋਸ਼ਿਪ, ਕੌਮੀ ਸੁਸਾਇਟੀਆਂ ਦੇ ਮੈਡਲ, ਭਾਸ਼ਣ ਪੁਰਸਕਾਰਾਂ, ਖੇਡਾਂ ਵਿਚਲੇ ਪ੍ਰਮੁੱਖ ਸਨਮਾਨ ਸ਼ਾਮਲ ਹਨ। ਇਸਦੀ ਮਾਨਤਾ ਵਿਚ ਯੂਨੀਵਰਸਿਟੀ ਗ੍ਰਾਂਟਸ ਕਮੀਸ਼ਨ (UGC) ਨੇ ਨੈਕ (NAAC) ਦੁਆਰਾ ਮਾਨਤਾ ਦੇਣ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ‘ਯੂਨੀਵਰਸਿਟੀ ਵਿਦ ਐਕਸੀਲੈਂਸ ਪੋਟੈਂਸ਼ੀਅਲ’ ਦੇ ਦਰਜੇ ਨਾਲ ਸਨਮਾਨਿਤ ਕੀਤਾ ਹੈ। ਸ਼ਾਨਦਾਰ ਪਲੇਸਮੈਂਟ ਰਿਕਾਰਡ, ਅਤਿ ਆਧੁਨਿਕ ਸਹੂਲਤਾਂ ਅਤੇ ਸਿੱਖਿਆ ਲਈ ਸਹਾਇਕ ਸਮੱਗਰੀ ਦੀ ਉਪਲੱਬਧਤਾ, ਇਹ ਯੂਨੀਵਰਸਿਟੀ ਸੰਭਾਵੀ ਵਿਦਿਆਰਥੀਆਂ ਲਈ ਬੇਮਿਸਾਲ ਮੌਕੇ ਪ੍ਰਦਾਨ ਕਰਦੀ ਹੈ।
ਮੈਨੂੰ ਵਿਸ਼ਵਾਸ ਹੈ, ਮੌਜੂਦਾ ਉਪ-ਕੁਲਪਤੀ ਦੀ ਯੋਗ ਅਗਵਾਈ ਅਧੀਨ ਯੂਨੀਵਰਸਿਟੀ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਆਪਣੀ ਪਛਾਣ ਬਣਾਉਣ ਲਈ ਤਿਆਰ ਹੈ।

ਪ੍ਰੋਫ਼ੈਸਰ (ਡਾ.) ਸਰਬਜੋਤ ਸਿੰਘ ਬਹਿਲ

ਡੀਨ ਅਕਾਦਮਿਕ ਮਾਮਲੇ