ਅੰਮ੍ਰਿਤਸਰ ਬਾਰੇ

ਅੰਮ੍ਰਿਤਸਰ ਚਾਰ ਸਦੀਆਂ ਤੋਂ ਅਮੀਰ ਸੱਭਿਆਚਾਰਕ ਵਿਰਾਸਤ ਲਈ ਜਾਣਿਆ ਜਾਂਦਾ ਹੈ। ਇਹ ਸਿੱਖਾਂ ਦੀਆਂ ਇਤਿਹਾਸਕ ਅਤੇ ਧਾਰਮਿਕ ਪਰੰਪਰਾਵਾਂ ਦਾ ਜੀਵੰਤ ਪ੍ਰਤੀਕ ਹੈ। ਇਸ ਨੂੰ ਗੁਰੂਆਂ ਦੀ ਬਖਸ਼ਿਸ਼ ਪ੍ਰਾਪਤ ਹੈ। ਇਸ ਪਵਿੱਤਰ ਬਖਸ਼ਿਸ਼ ਨੂੰ ਸਿੱਖਾਂ ਦੀ ਰਾਜਧਾਨੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਤਿਹਾਸਕ ਤੌਰ ’ਤੇ ਬਾਦਸ਼ਾਹ ਅਕਬਰ ਕੋਲੋਂ ਚੌਥੇ ਗੁਰੂ ਰਾਮਦਾਸ ਜੀ ਨੇ ਜ਼ਮੀਨ ਦੀ ਇਕ ਟੁਕੜੀ ਪ੍ਰਾਪਤ ਕੀਤੀ ਜਿੱਥੇ ਉਹਨਾਂ ਨੇ ਪਵਿੱਤਰ ਸਰੋਵਰ ਦੀ ਨੀਂਹ ਰੱਖੀ ਜੋ ਭਾਈਚਾਰੇ ਦੀ ਤੀਰਥ ਯਾਤਰਾ ਲਈ ਇਕ ਪਵਿੱਤਰ ਅਸਥਾਨ ਬਣਿਆ। ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਪਵਿੱਤਰ ਸਰੋਵਰ ਦੇ ਕੇਂਦਰ ਵਿਚ ਹਰਿਮੰਦਰ ਸਾਹਿਬ ਬਣਾਇਆ। 1606 ਈ. ਵਿਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਧਾਰਮਿਕ ਭਾਈਚਾਰੇ ਨੂੰ ਯੋਧਿਆਂ ਦੇ ਭਾਈਚਾਰੇ ਵਿਚ ਤਬਦੀਲ ਕਰ ਦਿੱਤਾ। ਇਹ ਪਰਿਵਰਤਨ ਦੀ ਪ੍ਰਕਿਰਿਆ ਗੁਰੂ ਹਰਗੋਬਿੰਦ ਸਿੰਘ ਜੀ ਦੁਆਰਾ ਆਰੰਭੀ ਗਈ। ਛੇਵੇਂ ਗੁਰੂ ਹਰਿਗੋਬਿੰਦ ਸਿੰਘ ਜੀ ਦੋ ਤਲਵਾਰਾਂ ਧਾਰਨ ਕਰਦੇ ਸਨ। ਇਕ ਉਹਨਾਂ ਦੀ ਰੂਹਾਨੀ ਅਗਵਾਈ ਦੀ ਸੂਚਕ ਸੀ ਤੇ ਦੂਜੀ ਹਮਲੇ ਦੇ ਵਿਰੁੱਧ ਸਵੈ ਰੱਖਿਆ ਦੀ । ਜਿਸ ਨਾਲ ਮੀਰੀ ਅਤ ਪੀਰੀ ਪਰੰਪਰਾ ਦਾ ਐਲਾਨ ਕੀਤਾ ਗਿਆ। ਉਹਨਾਂ ਨੇ ਅਕਾਲ ਤਖ਼ਤ ਦੀ ਸਥਾਪਨਾ ਕੀਤੀ। ਜਿਹੜਾ ਕਿ ਹਰਿਮੰਦਰ ਸਾਹਿਬ ਦੁਆਰਾ ਦਰਸਾਏ ਰੂਹਾਨੀ ਅਤੇ ਸ਼ਾਂਤੀਵਾਦੀ ਪਹਿਲੂ ਦੇ ਸਮਾਨਾਂਤਰ ਬਚਾਅ ਦੀ ਪ੍ਰਤੀਕ ਹੈ। ਉਦੋਂ ਤੋਂ ਅੰਮ੍ਰਿਤਸਰ ਸਿੱਖਾਂ ਦੀਆਂ ਸਰਗਰਮੀਆਂ ਤੇ ਸ਼ਾਨਦਾਰ ਸਿੱਖ ਪਰੰਪਰਾਵਾਂ ਦੇ ਪ੍ਰਤੀਕ ਦਾ ਮੁੱਖ ਕੇਂਦਰ ਬਣ ਗਿਆ।

ਮਹਾਰਾਜਾ ਰਣਜੀਤ ਸਿੰਘ ਨੇ ਇਸ ਸ਼ਹਿਰ ਵਿਚ ਕਬਜ਼ਾ ਕਰ ਲਿਆ ਤੇ ਉਹਨਾਂ ਦਾ ਪਹਿਲਾ ਮਹੱਤਵਪੂਰਨ ਕੰਮ ਹੈ ਕਿ ਉਹਨਾਂ ਹਰਿਮੰਦਰ ਸਾਹਿਬ ਨੂੰ ਸੋਨੇ ਨਾਲ ਢੱਕਣਾ ਸੀ। ਇਸ ਤੋਂ ਬਾਅਦ ਹੀ ਇਸਨੂੰ ‘ਗੋਲਡਨ ਟੈਂਪਲ’ ਕਿਹਾ ਜਾਣ ਲੱਗ ਪਿਆ। ਸ਼ਹਿਰ ਦੀ ਸਭ ਤੋਂ ਉੱਚੀ ਇਮਾਰਤ ਅਕਾਲ ਤਖ਼ਤ ਅਤੇ ਬਾਬਾ ਅਟੱਲ ਦੀ ਯਾਦਗਾਰ ਨੂੰ ਪੂਰਾ ਕਰਕੇ ਇਸਨੂੰ ਵੀ ਸੋਨੇ ਦੀ ਪਰਤ ਚੜਾਈ ਗਈ। ਸਾਰੀ ਇਮਾਰਤ ਦਾ ਫ਼ਰਸ਼ ਚਿੱਟੇ ਸੰਗਮਰਮਰ ਦਾ ਬਣਿਆ ਹੋਇਆ ਹੈ ਜਿਹੜਾ ਕਿ ਸ਼ੁੱਧਤਾ ਤੇ ਪਵਿੱਤਰਤਾ ਦਾ ਪ੍ਰਤੀਕ ਹੈ।

ਆਜ਼ਾਦੀ ਦੇ ਸੰਘਰਸ਼ ਦੌਰਾਨ ਜਲਿਆਂਵਾਲਾ ਬਾਗ ਦੀ ਤ੍ਰਾਸਦੀ ਘਟਨਾ ਤੇ ਸ਼ਕਤੀ ਦਾ ਇਕਲੋਤਾ ਸਰੋਤ ਹੈ। ਦੂਜਿਆਂ ਨੂੰ ਗ਼ੁਲਾਮ ਬਣਾਉਣ ਵਾਲੀ ਅਣਮਨੁੱਖੀ ਬ੍ਰਿਟਿਸ਼ ਰਾਜ ਦਾ ਚਿਹਰਾ ਸਾਰੇ ਭਾਰਤੀਆਂ ਨੇ ਵੇਖਿਆ ਸੀ। ਇੱਥੇ ਪਟੀਸ਼ਨ ਕਰਤਾ ਇੰਡੀਅਨ ਨੈਸ਼ਨਲ ਕਾਂਗਰਸ ਇਕ ਜੰਗੀ ਸ਼ਕਤੀ ਬਣ ਗਈ ਅਤੇ ਉੱਚ ਪੱਧਰੀ ਲਹਿਰ ਜਨ ਲਹਿਰ’ ਵਿਚ ਤਬਦੀਲ ਹੋ ਗਈ। ਗੁਰਦੁਆਰਾ ਸੁਧਾਰ ਲਹਿਰ 1920 ਵਿਚ ਸਥਾਪਿਤ ਕੀਤੀ ਗਈ ਤੇ ਇਹ ਲਹਿਰ 1925 ਵਿਚ ਪੂਰੀ ਤਰ੍ਹਾਂ ਕਾਮਯਾਬ ਰਹੀ। ਜਦੋਂ ਸ਼ਕਤੀਸ਼ਾਲੀ ਬ੍ਰਿਟਿਸ਼ ਬਸਤੀਵਾਦੀ ਹਕੂਮਤ ਨੇ ਗੁਰੂ ਦੇ ਯੋਧਿਆਂ ਦੇ ਸਾਹਮਣੇ ਗੋਡੇ ਟੇਕੇ ਜਿਹੜੇ (ਗੁਰੂ ਦੇ ਯੋਧੇ) ਨੈਤਿਕ ਮੁੱਲਾਂ ਦੀ ਕਲਾ ਤੋਂ ਚੰਗੀ ਤਰ੍ਹਾਂ ਜਾਣੂ ਸਨ। ਮਹਾਤਮਾ ਗਾਂਧੀ ਨੇ ਇਸਨੂੰ ਭਾਰਤ ਦੀ ਆਜ਼ਾਦੀ ਦੀ ਪਹਿਲੀ ਨੈਤਿਕ ਜਿੱਤ ਦੱਸਿਆ।

ਵੰਡ ਤੋਂ ਬਾਅਦ ਅੰਮ੍ਰਿਤਸਰ ਪੱਛਮੀ ਦਿਸ਼ਾ ਵੱਲੋਂ ਕੇਂਦਰੀ ਏਸ਼ੀਆਂ, ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਹੋਰ ਪੱਛਮੀ ਦੇਸ਼ਾਂ ਤੋਂ ਜ਼ਮੀਨੀ ਰੂਟ ਰਾਹੀਂ ਭਾਰਤ ਦਾ ਪ੍ਰਵੇਸ਼ ਦੁਆਰ ਬਣ ਗਿਆ।

ਆਪਣੀ ਸ਼ਾਨਦਾਰ ਵਿਰਾਸਤ ਲਈ ਜਿੱਥੇ ਅੰਮ੍ਰਿਤਸਰ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਇਤਿਹਾਸਕ ਸ਼ਹਿਰ ਦਾ ਮਾਣ ਹਾਸਿਲ ਹੈ ਉੱਥੇ ਇਸਨੂੰ ਸਮਾਜਿਕ ਕਲਿਆਣ, ਪਰਉਪਕਾਰੀ ਸਰਗਰਮੀਆਂ ਅਤੇ ਉੱਚੇਰੀ ਸਿੱਖਿਆ ਦੇ ਸੰਦਰਭ ਵਿਚ ਵੀ ਜਾਣਿਆ ਜਾਂਦਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਇਸ ਜਗ੍ਹਾ ਸਥਿਤ ਹੈ ਜਿੱਥੇ ਗੋਲਡਨ ਟੈਂਪਲ, ਜਲਿਆਂਵਾਲਾ ਬਾਗ, ਦੁਰਗਿਆਨਾ ਮੰਦਰ ਦਾ ਸੁਹਾਵਣਾ ਮੇਲ ਹੈ।