ਡੀਨ ਕਾਲਜ ਸੰਦੇਸ਼
ਡੀਨ ਕਾਲਜ
ਡੀਨ ਕਾਲਜ ਸੰਦੇਸ਼
ਮੈਨੂੰ ਇਹ ਲਿਖਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਆਪਣਾ ਬਤਾਲੀ (42) ਸਾਲਾ ਦਾ ਇਕ ਬਿਹਤਰੀਨ ਇਤਿਹਾਸ ਹੈ। ਇੰਨੇ ਥੋੜ੍ਹੇ ਸਮੇਂ ਵਿਚ ਯੂਨੀਵਰਸਿਟੀ ਨੇ ਅਕਾਦਮਿਕ, ਖੇਡ ਜਗਤ ਅਤੇ ਸੱਭਿਆਚਾਰਿਕ ਗਤੀਵਿਧੀਆਂ ਵਿਚ ਨਵੀਆਂ ਸਿਖ਼ਰਾਂ ਨੂੰ ਛੂਹਿਆ ਹੈ। ਇਹ ਯੂਨੀਵਰਸਿਟੀ ਪੇਂਡੂ, ਸ਼ਹਿਰੀ ਅਤੇ ਸਰਹੱਦੀ ਵਿਦਿਆਰਥੀਆਂ ਲਈ ਇਕ ਸੱਚਾ ਮੱਕਾ ਸਿੱਧ ਹੋਣ ਕਰਕੇ ਭਾਰਤ ਦੇ ਅਕਾਦਮਿਕ ਨਕਸ਼ੇ ’ਤੇ ਆਪਣਾ ਵਿਸ਼ੇਸ਼ ਸਥਾਨ ਬਣਾਉਂਦੀ ਹੈ। ਇਹ ਯੂਨੀਵਰਸਿਟੀ ਆਪਣੀਆਂ ਉੱਚ ਕੋਟੀ ਦੀਆਂ ਇਮਾਰਤਾਂ ਅਤੇ ਖੋਜ/ਅਧਿਆਪਨ ਦੀਆਂ ਕਲਾ ਪ੍ਰੋਯਗਸ਼ਾਲਾਵਾਂ ਕਰਕੇ ਵੀ ਜਾਣੀ ਜਾਂਦੀ ਹੈ। ਇਹ ਯੂਨੀਵਰਸਿਟੀ ਆਪਣੀ ਸਾਫ਼ ਅਤੇ ਪਾਰਦਰਸ਼ੀ ਦਾਖ਼ਿਲਾ ਪ੍ਰਕਿਰਿਆ ਕਾਰਨ ਉਤਕ੍ਰਿਸ਼ਟ (ਮੈਰਿਟ ਪ੍ਰਾਪਤ) ਵਿਦਿਆਰਥੀਆਂ ਨੂੰ ਆਕਰਸ਼ਿਤ ਕਰਦੀ ਹੈ। ਯੂਨੀਵਰਸਿਟੀ ਦੇ ਸਿਲੇਬਸ ਦਾ ਲਗਾਤਾਰ ਨਵੀਨੀਕਰਨ ਹੁੰਦਾ ਰਹਿਣਾ ਇਸਦੇ ਲਈ ਮਾਣ ਵਾਲੀ ਗੱਲ ਹੈ। ਯੂਨੀਵਰਸਿਟੀ ਦੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਪ੍ਰਸਿੱਧ ਵਿਗਿਆਨੀ ਪ੍ਰੋ. ਜਸਪਾਲ ਸਿੰਘ ਸੰਧੂ ਇਸਦੇ ਉਪ-ਕੁਲਪਤੀ ਵਜੋਂ ਭੂਮਿਕਾ ਨਿਭਾ ਰਹੇ ਹਨ ਜੋ ਕਿ ਸਿੱਖਿਆ ਅਤੇ ਖੋਜ ਦੇ ਖੇਤਰ ਵਿਚ ਉਚੇਰੀਆਂ ਸਿਖ਼ਰਾਂ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਰਹਿੰਦੇ ਹਨ।
ਪ੍ਰੋਫ਼ੈਸਰ (ਡਾ.) ਟੀ.ਐਸ. ਬੇਨੀਪਾਲ
ਡੀਨ ਕਾਲਜ