ਵਾਈ-ਫਾਈ ਸੁਵਿਧਾ ਵਾਲੇ ਲੜਕਿਆਂ ਦੇ ਹੋਸਟਲ ਵਿਚ 704 ਵਿਦਿਆਰਥੀਆਂ ਦੇ ਰਹਿਣ ਦੀ ਸਹੂਲਤ ਹੈ, ਜਿਸਨੂੰ ਪੰਜ ਬਲਾਕਾਂ ਅਤੇ 356 ਡੱਬੀਦਾਰ ਕਮਰਿਆਂ ਵਿਚ ਵੰਡਿਆਂ ਗਿਆ ਹੈ ।
ਮੈੱਸ
ਹੋਸਟਲ ਵਿਚ ਦੋ ਮੈੱਸ ਹਨ ਅਤੇ ਦੋਵੇਂ ਇਕਰਾਰਨਾਮੇ ਦੇ ਆਧਾਰ ’ਤੇ ਚਲ ਰਹੀਆਂ ਹਨ। ਪੰਜ ਤੋਂ ਸੱਤ ਵਿਦਿਆਰਥੀਆਂ ਵਾਲੀਆਂ ਮੈੱਸ-ਕਮ-ਹੋਸਟਲ ਕਲਿਆਣ ਕਮੇਟੀਆਂ ਨੂੰ ਹੋਸਟਲ ਵਾਰਡਨ ਦੀ ਨਿਗਰਾਨੀ ਹੇਠ ਚਲਾਇਆ ਜਾ ਰਿਹਾ ਹੈ। ਇਨ੍ਹਾਂ ਦੇ ਖਾਣਾ ਖਾਣ ਵਾਲੇ ਹਾਲ ਵਿਚ ਵਧੀਆ ਫ਼ਰਨੀਚਰ ਅਤੇ ਖਾਣਾ ਪਕਾਉਣ ਵਾਲੀ ਗੈਸ ਦੀ ਸਹੂਲਤ ਵੀ ਹੈ। ਇਸ ਤੋਂ ਇਲਾਵਾ ਦੋ ਵੱਡੇ ਆਕਾਰ ਦੇ ਕੂਲਰ ਅਤੇ ਇਨਵਰਟਰ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਗਈ ਹੈ। ਮੈੱਸ ਵਿਚ ਖਾਣਾ ਬਣਾਉਣ ਵਾਲੇ ਮੁੰਡਿਆਂ ਨੂੰ ਵੱਖਰੀ ਰਿਹਾਇਸ਼ ਦਿੱਤੀ ਗਈ ਹੈ।
ਪਾਣੀ ਦੇ ਕੂਲਰ ਅਤੇ ਗੀਜ਼ਰ
ਹੋਸਟਲ ਦੇ ਸਾਰੇ ਬਲਾਕਾਂ ਵਿਚ ਗੀਜ਼ਰ ਅਤੇ ਪਾਣੀ ਦੇ ਕੂਲਰ ਲਗਾਏ ਗਏ ਹਨ। ਬਿਜਲੀ ਦੀ ਬੱਚਤ ਲਈ ਚਾਰ ਬਲਾਕਾਂ ਦੇ ਗੁਸਲਖ਼ਾਨਿਆਂ ਅਤੇ ਮੈੱਸ ’ਤੇ ਸੋਲਰ ਵਾਟਰ ਹੀਟਰ ਲਗਾਏ ਗਏ ਹਨ। 150 ਲੀਟਰ ਦੀ ਸਮਰੱਥਾ ਵਾਲੇ ਦੋ ਵੱਡੇ ਪਾਣੀ ਦੇ ਕੂਲਰ ਕੰਟੀਨ ਮੈੱਸ ਦੇ ਨੇੜੇ ਲਗਾਏ ਗਏ ਹਨ।
ਲਾਅਨ ਅਤੇ ਸਟਰੀਟ ਲਾਈਟਾਂ
ਹੋਸਟਲ ਦੇ ਲਾਅਨ ਵਿਚ ਸੋਲਰ ਲਾਈਟਾਂ ਲਗਾਈਆਂ ਗਈਆਂ ਹਨ ਅਤੇ ਇਸਦੀਆਂ ਸੜਕਾਂ ਲਾਈਟਾਂ ਨਾਲ ਪ੍ਰਕਾਸ਼ਮਾਨ ਹਨ ।
ਕੰਟੀਨ
ਹੋਸਟਲ ਦੇ ਅੰਦਰ ਦੋ ਵੱਖਰੇ ਠੇਕੇਦਾਰਾਂ ਦੁਆਰਾ ਦੋ ਕੰਨਟੀਨਾਂ ਚਲਾਈਆਂ ਜਾ ਰਹੀਆਂ ਹਨ। ਕੰਟੀਨ ਸੇਵਾਵਾਂ ਵਿਦਿਆਰਥੀਆਂ ਲਈ ਸਵੇਰੇ 6 ਵਜੇ ਤੋਂ ਰਾਤ 11 ਵਜੇ ਤੱਕ ਉਪਲੱਬਧ ਹੁੰਦੀਆਂ ਹਨ। ਇਨ੍ਹਾਂ ਕੰਟੀਨਾਂ ਵਿਚ ਵਧੀਆ ਫ਼ਰਨੀਚਰ ਅਤੇ ਹੋਰ ਸੁਵਿਧਾਵਾਂ ਸ਼ਾਮਲ ਹਨ। ਯੂਨੀਵਰਸਿਟੀ ਦੇ ਡੀਨ ਸਟੂਡੈਂਟਸ ਵੈਲਫੇਅਰ ਦੁਆਰਾ ਮਨਜ਼ੂਰ ਕੀਤੇ ਗਏ ਕੁਆਲਟੀ ਉਤਪਾਦਾਂ ਨੂੰ ਕੰਟੀਨਾਂ ਵਿਚ ਤੈਅ ਭਾਅ ’ਤੇ ਪ੍ਰਦਾਨ ਕੀਤਾ ਜਾਂਦਾ ਹੈ।
ਕਾਮਨ ਰੂਮ ਸਹੂਲਤਾਂ
ਹੋਸਟਲ ਵਿਚ ਦੋ ਕਾਮਨ ਰੂਪ ਹਨ ਜਿਨ੍ਹਾਂ ਦੀਆਂ ਸੁਵਿਧਾਵਾਂ ਵਿਦਿਆਰਥੀਆਂ ਲਈ ਸਵੇਰੇ 7 ਵਜੇ ਤੋਂ ਰਾਤ 11 ਵਜੇ ਤਕ ਉਪਲੱਬਧ ਰਹਿੰਦੀਆਂ ਹਨ। ਇਕ ਕਮਰੇ ਵਿਚ 42” ਐੱਲ.ਸੀ.ਡੀ.ਸੈੱਟ ਅਤੇ ਦੂਜੇ ਕਮਰੇ ਵਿਚ 29” ਕਲਰ ਟੈਲੀਵਿਜ਼ਨ ਸੈੱਟ ਹਨ ਜਿਹੜੇ ਡਿਸ਼ ਟੀ.ਵੀ. ਨੈੱਟਵਰਕ ਨਾਲ ਜੁੜੇ ਹੋਏ ਹਨ। ਵਿਦਿਆਰਥੀਆਂ ਦੇ ਫ਼ਾਇਦੇ ਲਈ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਦੇ 14 ਪ੍ਰਮੁੱਖ ਅਖ਼ਬਾਰ/ਮੈਗਜ਼ੀਨ ਲਗਾਏ ਗਏ ਹਨ।
ਰੀਡਿੰਗ ਹਾਲ
ਹੋਸਟਲ ਦੇ ਵਿਦਿਆਰਥੀਆਂ ਨੂੰ ਦਿਨ ਅਤੇ ਰਾਤ ਸਮੇਂ ਪੜ੍ਹਨ ਲਈ ਰੀਡਿੰਗ ਹਾਲ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਜਿਸ ਵਿਚ ਲਗਭਗ 100 ਵਿਦਿਆਰਥੀ ਬੈਠ ਸਕਦੇ ਹਨ। ਇਸ ਵਿਚ ਵਧੀਆ ਪਰਦੇ, ਦੋ ਕੂਲਰ ਅਤੇ ਵਾਈ-ਫਾਈ ਦੁਆਰਾ ਇੰਟਰਨੈੱਟ ਦੀ ਸੁਵਿਧਾ ਵੀ ਸ਼ਾਮਲ ਹੈ ।
ਇੰਨਡੋਰ ਅਤੇ ਆਊਟਡੋਰ ਖੇਡਾਂ
ਇੰਨਡੋਰ ਖੇਡਾਂ ਲਈ ਟੇਬਲ-ਟੈਨਿਸ ਅਤੇ ਕੈਰਮ-ਬੋਰਡ ਦੀ ਵਿਵਸਥਾ ਹੈ। ਹੋਸਟਲ ਦੇ ਅੰਦਰ ਇਕ ਵਾਲੀਬਾਲ ਅਤੇ ਦੋ ਬੈੱਡਮਿੰਟਨ ਕੋਰਟ ਵੀ ਉਪਲੱਬਧ ਹਨ।
ਬਾਗਬਾਨੀ
ਹੋਸਟਲ ਦਾ ਸੁਹਜਾਤਮਕਤਾ ਨੂੰ ਵਧਾਉਣ ਲਈ ਇਸਦੇ ਅੰਦਰ ਦਰੱਖ਼ਤ ਅਤੇ ਰੰਗਦਾਰ ਮੌਸਮੀ ਫੁੱਲਾਂ ਵਾਲੇ ਪੌਦਿਆਂ ਦੀ ਬਾਗਬਾਨੀ ਕੀਤੀ ਗਈ ਹੈ। ਰਾਤ ਦੇ ਸਮੇਂ ਇਨ੍ਹਾਂ ਖੇਤਰਾਂ ਨੂੰ ਰੁਸ਼ਨਾਉਣ ਲਈ ਸੋਲਰ ਲਾਈਟਾਂ ਅਤੇ ਹੋਸਟਲ ਵਿਦਿਆਰਥੀਆਂ ਦੇ ਬੈਠਣ ਲਈ ਬੈਂਚਾਂ ਦੀ ਸਹੂਲਤ ਵੀ ਦਿੱਤੀ ਗਈ ਹੈ।
ਗੈਸਟ ਰੂਮ
ਹੋਸਟਲ ਵਿਚ ਵਿਦਿਆਰਥੀਆਂ ਦੇ ਮਾਪਿਆਂ / ਰਿਸ਼ਤੇਦਾਰਾਂ ਦੇ ਰੁਕਣ ਲਈ ਇਕ ਗੈਸਟ ਰੂਮ ਹੈ। ਹੋਸਟਲ ਵਿਚ ਆਪਣੇ ਬੱਚਿਆਂ ਨੂੰ ਮਿਲਣ ਆਉਣ ਵਾਲੇ ਮਹਿਮਾਨਾਂ ਲਈ ਸੋਫ਼ਾ ਸੈੱਟ ਅਤੇ ਵੱਡੇ ਮੇਜ਼ ਵਾਲਾ ਇਕ ਹੋਰ ਗੈਸਟ ਰੂਮ ਤਿਆਰ ਕੀਤਾ ਗਿਆ ਹੈ।
ਪਾਣੀ ਦੀ ਸਪਲਾਈ
ਹੋਸਟਲ ਵਿਦਿਆਰਥੀਆਂ ਦੀਆਂ ਪਾਣੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਬਮਰਸੀਬਲ ਪੰਪ ਦੁਆਰਾ ਪਾਣੀ ਸਪਲਾਈ ਕੀਤਾ ਜਾਂਦਾ ਹੈ ।
ਵਾਈ-ਫਾਈ
ਹੋਸਟਲ ਦੇ ਵਿਦਿਆਰਥੀਆਂ ਨੂੰ ਇੰਟਰਨੈੱਟ ਦੀ ਸਹੂਲਤ ਵਾਈ-ਫਾਈ ਦੁਆਰਾ ਦਿੱਤੀ ਜਾਂਦੀ ਹੈ। ਹਰ ਬਲਾਕ ਦੀ ਹਰ ਮੰਜ਼ਿਲ ’ਤੇ ਵਾਈ-ਫਾਈ ਕੇਬਲ ਲੱਗੇ ਹੋਏ ਹਨ।
ਮੁਰੰਮਤ ਸੰਬੰਧੀ ਸੇਵਾਵਾਂ
ਹੋਸਟਲ ਵਿਚ ਸਿਵਲ, ਬਿਜਲੀ, ਲੱਕੜੀ ਦੇ ਫ਼ਰਨੀਚਰ, ਪਾਣੀ ਅਤੇ ਸੀਵਰੇਜ਼ ਆਦਿ ਦੀ ਖ਼ਰਾਬੀ ਸੰਬੰਧੀ ਤਤਕਾਲ ਮੁਰੰਮਤ ਦੀਆਂ ਸੇਵਾਵਾਂ ਉਪਲੱਬਧ ਹਨ ।
ਵਾਰਡਨ Dr. Satnam Singh Deol, Assistant Professor, Department of Political Science.
Assistant Registrar (Hostels)