ਯੂਨੀਵਰਸਿਟੀ ਗੈਸਟ ਹਾਊਸ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਮੁੱਖ ਕੈਂਪਸ, ਇਥੇ ਆਉਣ ਵਾਲੇ ਮਹਿਮਾਨਾਂ ਅਤੇ ਸੈਲਾਨੀਆਂ ਨੂੰ ਰਹਿਣ ਲਈ ਗੈਸਟ ਹਾਊਸ ਦੀ ਸਹੂਲਤ ਮੁਹੱਈਆ ਕਰਦਾ ਹੈ। ਇਥੋਂ ਦਾ ਵਾਤਾਵਰਣ ਸਾਫ਼-ਸੁਥਰਾ ਅਤੇ ਸ਼ਾਂਤੀ ਭਰਪੂਰ ਹੈ। ਜਿਸ ਵਿਚ ਹਰਿਆਲੀ ਨਾਲ ਭਰਿਆ ਬੋਟੈਨੀਕਲ ਗਾਰਡਨ ਵੀ ਹੈ। ਗੈਸਟ ਹਾਊਸ ਵਿਚ ਸ਼ਾਹੀ ਆਕਾਰ ਦੇ ਬੈੱਡ, ਏਅਰ ਕੰਡੀਸ਼ਨਰ, ਐੱਲ.ਈ.ਡੀ. ਟੀ.ਵੀ. ਅਤੇ ਘੜੀ ਆਦਿ ਸਹੂਲਤਾਂ ਨਾਲ ਤਿਆਰ ਕੀਤੇ ਕਮਰੇ ਅਤੇ ਗਰਮ-ਠੰਡੇ ਪਾਣੀ ਦੀ ਸਹੂਲਤ ਵੀ ਮੌਜੂਦ ਹੈ। ਇਥੇ ਇਕ ਵੱਡਾ ਰਸੋਈ ਘਰ ਵੀ ਹੈ ਜੋ ਮਹਿਮਾਨਾਂ ਦੀਆਂ ਹਰ ਪ੍ਰਕਾਰ ਦੀ ਖਾਣ ਵਾਲੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਗੈਸਟ ਹਾਊਸ ਦੀ ਸਹੂਲਤ ਮਹਿਮਾਨਾਂ ਨੂੰ ਮੁਫ਼ਤ ਵਾਈ-ਫਾਈ ਐਕਸੈਸ ਵੀ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਆਉਣ ਵਾਲੇ ਮਹਿਮਾਨਾਂ ਦੀ ਆਨਲਾਈਨ ਰੂਮ ਬੁਕਿੰਗ ਪੋਰਟਲ ਵੀ ਉਪਲੱਬਧ ਹੈ। here.

      
Guest House, Guru Nanak Dev University, Amritsar.