ਪ੍ਰੋਫ਼ੈਸਰ ਇੰਚਾਰਜ ਸੰਦੇਸ਼
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸਿਖਲਾਈ ਅਤੇ ਪਲੇਸਮੈਂਟ ਵਿਭਾਗ ਮਾਰਚ 1998 ਵਿਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਵੱਖੋਂ-ਵੱਖਰੀਆਂ ਸੰਸਥਾਵਾਂ ਅਤੇ ਸੰਗਠਨਾਂ ਵਿਚਕਾਰ ਨੌਕਰੀ ਸੰਬੰਧੀ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕਰਨ ਦੇ ਮੰਤਵ ਹਿੱਤ ਸਥਾਪਿਤ ਕੀਤਾ ਗਿਆ। ਇਸ ਵਿਭਾਗ ਦੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ’ਤੇ ਪੂਰਨ ਰੂਪ ਵਿਚ ਮਾਨਤਾ ਅਤੇ ਪ੍ਰਸਿੱਧੀ ਹੈ। ਆਰੰਭਕ ਸਮੇਂ ਤੋਂ ਹੀ ਇਸ ਵਿਭਾਗ ਨੇ ਪਲੇਸਮੈਂਟ ਦੇ ਮਾਮਲੇ ਵਿਚ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਵਿਦਿਆਰਥੀਆਂ ਨੂੰ ਸਮੇਂ-ਦਰ-ਸਮੇਂ ਉੱਚਿਤ ਮਾਰਗਦਰਸ਼ਨ ਮੁਹੱਈਆ ਕਰਵਾਇਆ ਹੈ। ਇਹ ਵਿਭਾਗ ਯੂਨੀਵਰਸਿਟੀ ਦੇ ਸਾਰੇ ਕੋਰਸਾਂ ਦੇ ਵਿਦਿਆਰਥੀਆਂ ਲਈ ਇਕ ਕੇਂਦਰੀ ਸਹੂਲਤ ਹੈ। ਇਹ ਵਿਭਾਗ ਨਾ ਸਿਰਫ਼ ਆਪਣੇ ਵਿਦਿਆਰਥੀਆਂ ਲਈ ਹੀ ਕੈਂਪਸ ਪਲੇਸਮੈਂਟ ਕਰਦਾ ਹੈ ਬਲਕਿ ਉੱਤਰੀ ਭਾਰਤ ਦੇ ਸਾਰੇ ਵਿਦਿਆਰਥੀਆਂ ਲਈ ਸੰਯੁਕਤ/ਸਾਂਝਾ ਕੈਂਪਸ ਪਲੇਸਮੈਂਟ ਵੀ ਆਯੋਜਿਤ ਕਰਦਾ ਹੈ। ਉੱਚ ਪੱਧਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਰਾਂਡ (Brand) ਕੈਂਪਸ ਪਲੇਸਮੈਂਟ ਅਤੇ ਸੰਯੁਕਤ/ਸਾਂਝਾ ਪਲੇਸਮੈਂਟ ਵਿਚ ਹਿੱਸਾ ਲੈਂਦੇ ਹਨ। ਹੁਣ ਤਕ ਇਨ੍ਹਾਂ ਪਲੇਸਮੈਂਟ ਦੌਰਾਨ 8500 ਤੋਂ ਵੱਧ ਵਿਦਿਆਰਥੀਆਂ ਦੀ ਪਲੇਸਮੈਂਟ ਕਰਵਾਈ ਜਾ ਚੁੱਕੀ ਹੈ। ਵਿਭਾਗ ਦੁਆਰਾ ਪ੍ਰੋਫ਼ੈਸ਼ਨਲ ਕੋਰਸਾਂ ਦੇ ਵਿਦਿਆਰਥੀਆਂ ਨੂੰ ਭਾਰਤ ਅਤੇ ਵਿਦੇਸ਼ਾਂ ਵਿਚ ਬਹੁ-ਰਾਸ਼ਟਰੀ ਕੰਪਨੀਆਂ ਵਿਚ ਸਨਅਤੀ ਸਿਖਲਾਈ ਪ੍ਰਦਾਨ ਕਰਨ ਵਿਚ ਯੋਗ ਸਹਾਇਤਾ ਕੀਤੀ ਜਾਂਦੀ ਹੈ। ਮੌਜੂਦਾ ਸਮੇਂ ਹਿੱਤ ਉਦਯੋਗਾਂ ਦੀਆਂ ਲੋੜਾਂ ਪ੍ਰਤੀ ਫੀਡਬੈਕ ਪ੍ਰਾਪਤ ਕਰਨ ਲਈ ਕੰਪਨੀ ਦੇ ਅਧਿਕਾਰੀਆਂ ਅਤੇ ਫ਼ੈਕਲਟੀ ਮੈਂਬਰਾਂ ਦਾ ਆਪਸੀ ਵਿਚਾਰਾਤਮਕ ਤਾਲਮੇਲ ਕਾਇਮ ਰੱਖਿਆ ਜਾਂਦਾ ਹੈ। ਇਹ ਤਾਲਮੇਲ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਨੂੰ ਉਦਯੋਗਾਂ ਦੀਆਂ ਮੰਗਾਂ ਅਤੇ ਲੋੜਾਂ ਅਨੁਸਾਰ ਆਪਣੇ ਸਿਲੇਬਸ ਨੂੰ ਸੋਧਣ ਅਤੇ ਅਪਡੇਟ ਕਰਨ ਵਿਚ ਸਹਾਇਤਾ ਪ੍ਰਦਾਨ ਕਰਦਾ ਹੈ। ਵਿਭਾਗ ਦੁਆਰਾ ਸੰਭਾਵੀਂ ਮਾਲਕਾਂ ਦੇ ਡੇਟਾਬੇਸ ਨੂੰ ਨਿਯਮਿਤ ਰੂਪ ਵਿਚ ਬਾਕਾਇਦਗੀ ਤਹਿਤ ਤਿਆਰ ਅਤੇ ਅਪਡੇਟ ਕੀਤਾ ਜਾਂਦਾ ਹੈ। ਯੂਨੀਵਰਸਿਟੀ ਅਤੇ ਇੰਡਸਟਰੀ ਦਰਮਿਆਨ ਫ਼ੋਨ, ਈਮੇਲ, ਵਿਅਕਤੀਗਤ ਮੁਲਾਕਾਤਾਂ ਰਾਹੀਂ ਹੁੰਦੀ ਨਿਰੰਤਰ ਅੰਤਰ ਕਿਰਿਆ, ਦੋਹਾਂ ਦੇ ਆਪਸੀ ਰਿਸ਼ਤੇ ਨੂੰ ਹੋਰ ਵਿਕਸਿਤ ਕਰਦੀ ਹੈ। ਨੌਕਰੀ ਦੀ ਮਾਰਕੀਟ ਵਿਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਵਿਭਾਗ ਦੁਆਰਾ ਸਮੇਂ-ਸਮੇਂ ਰੋਜ਼ਗਾਰ ਮਾਰਗਦਰਸ਼ਨ, ਸ਼ਖ਼ਸੀਅਤ ਵਿਕਾਸ ਸੈਮੀਨਾਰ, ਵਰਕਸ਼ਾਪਾਂ ਅਤੇ ਵਿਸ਼ੇਸ਼ ਲੈਕਚਰਜ਼ ਆਦਿ ਦਾ ਆਯੋਜਨ ਕੀਤਾ ਜਾਂਦਾ ਹੈ।
ਪ੍ਰੋਫ਼ੈਸਰ (ਡਾ.) ਹਰਦੀਪ ਸਿੰਘ
ਪ੍ਰੋਫ਼ੈਸਰ ਇੰਚਾਰਜ ਪਲੇਸਮੈਂਟ