ਅੰਤਰ-ਰਾਸ਼ਟਰੀ ਵਿਦਿਆਰਥੀ

ਮਨੁੱਖੀ ਵਿਕਾਸ ਮੰਤਰਾਲੇ ਦੁਆਰਾ ਵਿਦੇਸ਼ੀ ਵਿਦਿਆਰਥੀਆਂ ਲਈ ਮੌਜੂਦਾ ਵਿਦਿਆਰਥੀ ਦਾਖ਼ਲਾ ਨੀਤੀ।

ਇਕ ਵਾਧੂ ਸੀਟ (ਜਿਸ ਵਿਚ ਹਰ ਤਰ੍ਹਾਂ ਦੀਆਂ ਲੋੜੀਂਦੀਆਂ ਸਹੂਲਤਾਂ ਉਪਲੱਬਧ ਹਨ) ਦਿੱਤੀ ਜਾ ਸਕਦੀ ਹੈ। ਉਮੀਦਵਾਰ ਦਾਖ਼ਲੇ ਲਈ ਹੇਠ ਲਿਖੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ।


  • ਸਾਰੇ ਵਿਦੇਸ਼ੀ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿਚ ਦਾਖ਼ਲਾ ਲੈਣ ਲਈ ਭਾਰਤ ਸਰਕਾਰ ਦੁਆਰਾ ਸਪਾਂਸਰਸ਼ਿਪ ਜਾਂ ਐੱਨ.ਓ.ਸੀ. (NOC) ਸਰਟੀਫਿਕੇਟ ਪ੍ਰਾਪਤ ਕਰਨਾ ਜ਼ਰੂਰੀ ਹੈ ਇੱਥੇ ਦੱਸਣਯੋਗ ਹੈ ਕਿ ਭਾਰਤ ਸਰਕਾਰ ਦੁਆਰਾ ਸਪਾਂਸਰਸ਼ਿਪ ਪ੍ਰਾਪਤ ਉਮੀਦਵਾਰ ਨੂੰ ਪਹਿਲ ਦਿੱਤੀ ਜਾਵੇਗੀ।
  • ਅਜਿਹੇ ਸਾਰੇ ਉਮੀਦਵਾਰਾਂ ਨੂੰ ਸੰਬੰਧਤ ਕੋਰਸ ਵਿਚ ਦਾਖ਼ਲੇ ਲਈ ਯੋਗਤਾ ਦੀਆਂ ਘੱਟੋ-ਘੱਟ ਸ਼ਰਤਾਂ ਨੂੰ ਪੂਰਾ ਕਰਨਾ ਹੋਵੇਗਾ।
  • ਉਪ-ਕੁਲਪਤੀ ਦੁਆਰਾ ਮਨਜ਼ੂਰ ਸ਼ੁਦਾ ਅਖ਼ੀਰੀ ਦਾਖ਼ਲਾ ਮਿਤੀ ਤੋਂ ਬਾਅਦ ਕੋਈ ਦਾਖ਼ਲਾ ਨਹੀਂ ਹੋਵੇਗਾ।
  • ਸਾਰੇ ਵਿਦੇਸ਼ੀ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀ ਜਨਰਲ ਸ਼ਾਖਾ ਤੋਂ ਕੋਰਸ ਲਈ ਯੋਗਤਾ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ ਹੀ ਭਰਤੀ ਕੀਤਾ ਜਾਵੇਗਾ।
  • ਵਿਦੇਸ਼ੀ ਵਿਦਿਆਰਥੀਆਂ ਕੋਲ ਭਾਰਤ ਸਰਕਾਰ ਦੁਆਰਾ ਜਾਰੀ ਕੀਤਾ ਵਿਦਿਆਰਥੀ ਵੀਜ਼ਾ ਹੋਣਾ ਲਾਜ਼ਮੀ ਹੈ।