ਪ੍ਰੋਫ਼ੈਸਰ (ਡਾ.) ਨਰਪਿੰਦਰ ਸਿੰਘ
ਖੋਜ ਡਾਇਰੈਕਟਰ
ਖੋਜ ਡਾਇਰੈਕਟਰ ਦਾ ਸੰਦੇਸ਼
ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਡਾਇਰੈਕਟਰ ਰਿਸਰਚ ਦੀ ਸੇਵਾ ਨਿਭਾਉਂਦਾ ਹੋਇਆ ਬਹੁਤ ਖੁਸ਼ ਹਾਂ । ਜਿਸ ਵਿਚ ਡੀ.ਐੱਸ.ਟੀ.(DST), ਯੂ.ਜੀ.ਸੀ.(UGC),ਐੱਸ.ਈ.ਆਰ.ਬੀ.(SERB), ਡੀ.ਬੀ.ਟੀ.(DBT), ਆਈ.ਸੀ.ਏ.ਆਰ. (ICAR), ਬੀ.ਆਰ.ਐੱਨ.ਐੱਸ. (BRNS), ਸੀ.ਐੱਸ.ਆਈ.ਆਰ. (CSIR) ਆਦਿ ਦੁਆਰਾ ਸਹਾਇਤਾ ਪ੍ਰਾਪਤ ਵਧੀਆ ਖੋਜ ਪ੍ਰੋਗਰਾਮ ਹਨ। ਅਜੋਕੇ ਸਮੇਂ ਯੂਨੀਵਰਸਿਟੀ ਕੋਲ 1067 ਵਿਦਵਾਨਾਂ ਨੇ ਵੱਖ-ਵੱਖ ਵਿਸ਼ਿਆਂ ਵਿਚ ਪੀ.ਐੱਚ.ਡੀ ਕਰਕੇ ਡਿਗਰੀਆਂ ਹਾਸਲ ਕੀਤੀਆਂ ਹਨ। ਯੂਨੀਵਰਸਿਟੀ ਨੇ ਉੱਚਤਮ ਵਿਗਿਆਨਕ ਯੰਤਰਾਂ ਦੀ ਸਹੂਲਤ ਸਥਾਪਤ ਕੀਤੀ ਹੈ ਅਤੇ ਇਸਦੇ ਨਾਲ ਹੀ ਪ੍ਰਤਿਸ਼ਠਤ ਪ੍ਰੋਗਰਾਮਾਂ ਜਿਵੇਂ ਕਿ ਯੂ.ਪੀ.ਈ. (UPE), ਪੀ.ਯੂ.ਆਰ.ਐੱਸ.ਸੀ. (PURSE), ਸੀ.ਪੀ.ਈ.ਪੀ.ਏ. (CPEPA), ਆਦਿ ਦੇ ਤਹਿਤ ਗ੍ਰਾਂਟ ਪ੍ਰਾਪਤ ਕੀਤੀ ਹੈ। ਬਹੁ-ਗਿਣਤੀ ਵਿਭਾਗਾਂ ਨੇ ਡੀ.ਆਰ.ਐੱਸ. (DRS), ਸੈਪ (SAP), ਸੀ.ਓ.ਐੱਸ.ਆਈ.ਐੱਸ.ਟੀ. (COSIST) ਅਤੇ ਡੀ.ਐੱਸ.ਟੀ.-ਐੱਫ.ਆਈ.ਐੱਸ.ਟੀ.(DST-FIST) ਪ੍ਰੋਗਰਾਮਾਂ ਦੇ ਸਹਿਯੋਗ ਨਾਲ ਸ਼ਾਨਦਾਰ ਬੁਨਿਆਦੀ ਖੋਜ ਢਾਂਚਾ ਸਥਾਪਿਤ ਕੀਤਾ ਹੈ। ਹਾਲਾਂਕਿ ਖੋਜ ਦੇ ਮਿਆਰੀਕਰਨ ਲਈ ਯੂਨੀਵਰਸਿਟੀ ਵੱਲੋਂ ਦੂਜੀਆਂ ਉੱਚ ਪੱਧਰੀ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਆਰ. ਅਤੇ ਡੀ. (R & D) ਸੰਸਥਾਵਾਂ ਅਤੇ ਯੂਨੀਵਰਸਿਟੀਆਂ ਨਾਲ ਨਿਰੰਤਰ ਤਾਲਮੇਲ ਬਣਾਈ ਰੱਖਣ ਦਾ ਪ੍ਰਯਤਨ ਕੀਤਾ ਜਾਂਦਾ ਰਿਹਾ ਹੈ। ਇਸਦੇ ਤਹਿਤ ਯੂਨੀਵਰਸਿਟੀ ਦੁਆਰਾ ਵੱਡੀ ਗਿਣਤੀ ਵਿਚ ਦੇਸ਼ ਅਤੇ ਵਿਦੇਸ਼ ਵਿਚਲੀਆਂ ਵੱਖ-ਵੱਖ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਨਾਲ ਸਮਝੌਤਾ ਮੈਮੋਰੈਂਡਮ (MoU’s) ਉੱਤੇ ਹਸਤਾਖ਼ਰ ਕੀਤੇ ਗਏ ਹਨ। ਯੂਨੀਵਰਸਿਟੀ ਅਧੀਨ ਖੋਜ ਕਾਰਜਾਂ ਵਿਚ ਬਿਹਤਰੀਨ ਪ੍ਰਦਰਸ਼ਨ ਜ਼ਰੀਏ ਯੂ.ਪੀ.ਈ (UPE) ਅਤੇ ਪੀ.ਯੂ.ਆਰ.ਐੱਸ.ਈ. (PURSE) ਅਤੇ ਯੂ.ਜੀ.ਸੀ.(UGC) ਸਾਇੰਸ ਅਤੇ ਤਕਨਾਲੋਜੀ ਦੀ ਵਿਸ਼ੇਸ਼ ਮਾਨਤਾ ਅਤੇ ਗਰਾਂਟ ਹਾਸਿਲ ਕਰਦੀ ਰਹੀ ਹੈ। ਯੂਨੀਵਰਸਿਟੀ ਨੇ ਹਾਈ ਰੈਜ਼ੋਲਿਊਸ਼ਨ, ਟਰਾਂਸਮਿਸ਼ਨ ਇਲੈਕਟਰੋਨ ਮਾਈਕਰੋਸਕੋਪ, ਵਾਈਬਰੇਟਿੰਗ ਸੈਂਪਲ ਮੈਗਨਟੋਮੀਟਰ, ਐੱਨ.ਐੱਮ.ਆਰ. ਸਪੈਕਟ੍ਰੋਮੀਟਰ, ਨੈਕਸਟ ਜਨਰੇਸ਼ਨ ਸਿਕਿਊਨਸਰ, ਪਲਸ ਲੇਜ਼ਰ ਡਿਪੋਜ਼ੀਸ਼ਨ ਸਿਸਟਮ, ਵੈਕਟਰ ਨੈੱਟਵਰਕ ਐਨਾਲਾਈਜ਼ਰ, ਐਮੀਨੋ ਐਸਿਡ ਐਨਾਲਾਈਜ਼ਰ ਆਦਿ ਸਥਾਪਤ ਕੀਤੇ ਹਨ। ਯੂਨੀਵਰਸਿਟੀ ਫ਼ੈਕਲਟੀ ਮੈਂਬਰਾਂ ਕੋਲ ਅਲੱਗ-ਅਲੱਗ ਖੋਜ ਏਜੰਸੀਆਂ ਦੁਆਰਾ ਮਾਨਤਾ ਪ੍ਰਾਪਤ 86 ਤੋਂ ਵੱਧ ਰਸਮੀ ਖੋਜ ਪ੍ਰੋਜੈਕਟ ਹਨ। ਫ਼ੈਕਲਟੀ ਅਤੇ ਵਿਦਿਆਰਥੀ ਆਪਸੀ ਸਹਿਯੋਗ ਨਾਲ ਵੱਖ-ਵੱਖ ਖੋਜ ਪ੍ਰੋਜੈਕਟ ਉਪਰ ਖੋਜ ਕਰਦੇ ਹਨ ਅਤੇ ਉਨ੍ਹਾਂ ਦੇ ਨਤੀਜਿਆਂ ਨੂੰ ਵਿਗਿਆਨਕ ਕਸਵੱਟੀ ਉਪਰ ਖਰਾ ਉਤਾਰਨ ਲਈ ਵੱਖ-ਵੱਖ ਪ੍ਰਕਾਸ਼ਨਾਵਾਂ, ਜਰਨਲ, ਪ੍ਰਸਿੱਧ ਲੇਖਾਂ ਅਤੇ ਰਿਪੋਰਟਾਂ ਦੇ ਰੂਪ ਵਿਚ ਸਾਂਝਾ ਕਰਦੇ ਹਨ। ਜ਼ਿਆਦਾਤਰ ਫ਼ੈਕਲਟੀ ਮੈਂਬਰਾਂ ਨੂੰ ਖੋਜ ਕਾਰਜ ਵਿਚ ਯੋਗ ਪ੍ਰਦਰਸ਼ਨ ਕਰਕੇ ਅਨੇਕਾਂ ਹੀ ਰਾਸ਼ਟਰੀ ਐਵਾਰਡ ਜਿਵੇਂ ਕਿ ਡੀ.ਐੱਸ.ਟੀ.- ਜੇ.ਸੀ.ਬੋਸ (DST-J.C.Boss) ਨੈਸ਼ਨਲ ਫ਼ੈਲੋਸ਼ਿਪ ਅਤੇ ਆਈ.ਸੀ.ਏ.ਆਰ.(ICAR)- ਰਫ਼ੀ ਅਹਿਮਦ ਕਿਦਵਾਈ ਐਵਾਰਡ ਅਤੇ ਆਈ.ਐੱਨ.ਐੱਸ.ਏ. (INSA), ਐਨ.ਏ.ਐੱਸ.ਆਈ.(NASI), ਐੱਨ.ਏ.ਏ.ਐੱਸ. (NAAS) ਦੁਆਰਾ ਸਮੇਂ-ਸਮੇਂ ਵਜੀਫ਼ੇ ਤੇ ਮਾਨਤਾ ਹਾਸਿਲ ਹੁੰਦੀ ਰਹੀ ਹੈ। ਸਾਡੇ ਫ਼ੈਕਲਟੀ ਮੈਂਬਰ ਆਪਣੀ ਖੋਜ ਸਮੱਗਰੀ ਨੂੰ ਵਰਕਸ਼ਾਪਾਂ, ਸੈਮੀਨਾਰਾਂ ਦੇ ਰੂਪ ਵਿਚ ਵਿਗਿਆਨਕ ਪੱਧਰ ’ਤੇ ਪੱਧਤੀ ਨਾਲ ਸਾਂਝਿਆ ਕਰਦੇ ਹਨ। ਵਿਦਿਆਰਥੀ ਆਪਣੀ ਖੋਜ ਦੀ ਐੱਮ.ਐੱਸ (MS) ਅਤੇ ਡਾਕਟਰੇਟ (Doctorate) ਡਿਗਰੀ ਲਈ ਵਿਸ਼ੇਸ਼ ਮਹੱਤਤਾ ਨੂੰ ਸਮਝਦੇ ਹਨ। ਗਰਮੀਆਂ ਦੇ ਸਕੂਲੀ ਪ੍ਰੋਗਰਾਮਾਂ ਦੇ ਤਹਿਤ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਯੂਨੀਵਰਸਿਟੀ ਵਿਚ ਅਡਵਾਂਸ ਖੋਜ ਤਕਨੀਕਾਂ ਸਿੱਖਣ ਲਈ ਆਉਂਦੇ ਹਨ। ਖੋਜ ਨੂੰ ਉਤਸ਼ਾਹਿਤ ਅਤੇ ਮਜ਼ਬੂਤੀ ਪ੍ਰਦਾਨ ਕਰਨ ਲਈ ਸਾਡੀ ਫ਼ੈਕਲਟੀ ਨਿਰੰਤਰ ਸਖ਼ਤ ਮਿਹਨਤ ਕਰ ਰਹੀ ਹੈ। ਇੱਥੇ ਸਾਡੀ ਫ਼ੈਕਲਟੀ ਨਾਲ ਅੰਤਰ ਕਿਰਿਆ ਅਤੇ ਸਾਂਝਾ ਖੋਜ ਕਾਰਜ ਕਰਨ ਦੇ ਬਹੁਤ ਸਾਰੇ ਮੌਕੇ ਉਪਲੱਬਧ ਹਨ ਅਤੇ ਸਾਡੀ ਫ਼ੈਕਲਟੀ ਇਸ ਪ੍ਰਤੀ ਹਮੇਸ਼ਾ ਸੁਆਗਤੀ ਨਜ਼ਰੀਆ ਰੱਖਦੀ ਹੈ।
ਪ੍ਰੋਫ਼ੈਸਰ (ਡਾ.) ਨਰਪਿੰਦਰ ਸਿੰਘ
ਖੋਜ ਡਾਇਰੈਕਟਰ