ਫੈਕਲਟੀ ਪ੍ਰਾਪਤੀਆਂ

  • ਮਾਈਕਰੋਬਾਓਲੌਜੀ ਵਿਭਾਗ ਦੇ ਸਾਬਕਾ ਮੁਖੀ ਪ੍ਰੋ. (ਡਾ.) ਦਲਜੀਤ ਸਿੰਘ ਅਰੋੜਾ ਦੁਆਰਾ ਯੂ. ਜੀ. ਸੀ. ਦਾ ਮੇਜਰ ਪ੍ਰੋਜੈਕਟ ਮੁਕੰਮਲ ਕੀਤਾ ਗਿਆ ਹੈ। ਇਸ ਪ੍ਰੋਜੈਕਟ ਦੀ ਅੰਤਿਮ ਤਕਨੀਕੀ ਰਿਪੋਰਟ ਸੰਬੰਧੀ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ (05/11/2018 ਨੂੰ ਅਪਲੋਡ ਕੀਤਾ ਗਿਆ ਹੈ)
  • ਕੈਮਿਸਟਰੀ ਵਿਭਾਗ ਦੇ ਪ੍ਰੋ. ਪਲਵਿੰਦਰ ਸਿੰਘ ਅਤੇ ਫਾਰਮਾਸਿਊਟੀਕਲ ਸਾਇੰਸਜ਼ ਵਿਭਾਗ ਦੇ ਡਾ. ਰਾਜਬੀਰ ਭੱਟੀ ਦੇ ਖੋਜ ਸਮੂਹਾਂ ਦੀਆਂ ਆਧੁਨਿਕ ਖੋਜਾਂ ਰਾਹੀਂ ਪੇਟੈਂਟ ਦਰਜ ਕਰਵਾਇਆ ਹੈ। ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ (01/05/2018 ਨੂੰ ਅਪਲੋਡ ਕੀਤਾ ਗਿਆ ਹੈ)
  • ਪ੍ਰੋ. ਗੁਰਚਰਨ ਕੌਰ, ਬਾਇਓਟੈਕਨਲੌਜੀ ਵਿਭਾਗ ਨੂੰ 2017-19 ਲਈ ‘ਇੰਡੀਅਨ ਅਕੈਡਮੀ ਆਫ਼ ਨਿਊਰੋਸਾਇੰਸਜ਼’ ਦਾ ਉੱਪ ਪ੍ਰਧਾਨ ਚੁਣਿਆ ਗਿਆ ਹੈ। (12/03/2018 ਨੂੰ ਅਪਲੋਡ ਕੀਤਾ ਗਿਆ ਹੈ)
  • ਪ੍ਰੋ. ਮਨੋਜ ਕੁਮਾਰ ਨੂੰ ਕੈਮਿਸਰਟੀ ਵਿਭਾਗ ਦੀਆਂ ਰਿਸਰਚ ਗਤੀਵਿਧੀਆਂ ਅਤੇ ਉਪਲਬਧੀਆਂ ਵਿੱਚ ਯੋਗਦਾਨ ਦੇਣ ਕਰਕੇ ‘ਇੰਡੀਅਨ ਅਕੈਡਮੀ ਆਫ਼ ਸਾਇੰਸਜ਼, ਬੈਂਗਲੂਰੂ’ ਦੁਆਰਾ ਫੈਲੋਸ਼ਿਪ ਲਈ ਚੁਣਿਆ ਗਿਆ ਹੈ।
  • ਫਾਰਮਾਸਿਊਟੀਕਲ ਵਿਭਾਗ ਦੇ ਮੁਖੀ ਪ੍ਰੋ.(ਡਾ.) ਪ੍ਰੀਤ ਮੋਹਿੰਦਰ ਸਿੰਘ ਬੇਦੀ ਨੂੰ ਵਿਸ਼ੇਸ਼ ਪ੍ਰਾਪਤੀਆਂ ਅਤੇ ਸੇਵਾਵਾਂ ਲਈ ਇੱਕ ਸਾਲ ਦੀ ਮਿਆਦ ਲਈ ‘ਪੰਜਾਬ ਸਟੇਟ ਫਾਰਮੇਸੀ ਕੌਂਸਲ’ ਦੇ ‘ਆਨਰੇਰੀ ਮੈਂਬਰ’ ਵਜੋਂ ਨਿਯੁਕਤ ਕੀਤਾ ਗਿਆ ਹੈ।
  • ਬਾਇਓਟੈਕਨਾਲੌਜੀ ਵਿਭਾਗ ਦੇ ਪ੍ਰੋ. (ਡਾ.) ਪ੍ਰਤਾਪ ਕੁਮਾਰ ਭੱਟੀ ਨੂੰ ‘ਯੂਨਾਈਟਡ ਸਟੇਟਸ-ਇੰਡੀਆ ਐਜੂਕੇਸ਼ਨਲ ਫਾਊਡੇਸ਼ਨ’ (USIEF) ਦੁਆਰਾ ਫੁਲਬਰਾਈਟ ਸ਼ਪੈਸ਼ਲਿਸਟ ਪ੍ਰੋਗਰਾਮ ਨਾਲ ਸਨਮਾਨਿਤ ਕੀਤਾ ਗਿਆ ਹੈ।
  • ਸੰਸਕ੍ਰਿਤ ਵਿਭਾਗ ਦੇ ਪ੍ਰੋ. (ਡਾ.) ਰੇਨੂੰ ਬਾਲਾ ਨੂੰ ਆਲ ਇੰਡੀਆ ਕਾਲੀਦਾਸ ਸਮਾਰੋਹ ਵਿਚ ਉਨ੍ਹਾਂ ਦੇ ਖੋਜ ਪੱਤਰ ‘Kalida Ki Aprithag Yatna Nirvartya Alankar Yogana’ ਲਈ ‘ਵਿਕਰਮ ਕਾਲੀਦਾਸ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਹੈ। ਜੋ ਕਿ ਵਿਕਰਮ ਯੂਨੀਵਰਸਿਟੀ, ਉਜੈਨ ਵੱਲੋਂ ਆਯੋਜਿਤ ਕੀਤਾ ਗਿਆ ਸੀ।
  • (ਡਾ.) ਮਨਪ੍ਰੀਤ ਸਿੰਘ ਭੱਟੀ, ਪ੍ਰੋਫ਼ੈਸਰ ਤੇ ਮੁਖੀ ਬੋਟੈਨੀਕਲ ਐਂਡ ਇਨਵਾਇਰਮੈਂਟ ਸਾਇੰਸਜ਼ ਵਿਭਾਗ, ਭਾਰਤ ਸਰਕਾਰ ਦੇ ਵਾਤਾਵਰਨ, ਜੰਗਲਾਤ ਅਤੇ ਮੌਸਮ ਬਦਲਾਵ ਮੰਤਰਾਲੇ ਦੁਆਰਾ (ਦਾ ਗ਼ਜ਼ਟ ਆਫ਼ ਇੰਡੀਆ ਨੋਟੀਫਿਕੇਸ਼ਨ ਦੇ ਤਹਿਤ) ਲਗਾਤਾਰ ਦੂਜੀ ਵਾਰ ਵਾਤਾਵਰਨ ਕਲੀਅਰੈਂਸ ਕਮੇਟੀ ਦੇ ਸੰਵਿਧਾਨਕ ਮੈਂਬਰ ਵਜੋਂ ਤਿੰਨ ਸਾਲ (2017-20) ਦੀ ਮਿਆਦ ਲਈ ਚੁਣਿਆ ਗਿਆ ਹੈ