ਪ੍ਰੋਫ਼ੈਸਰ (ਡਾ.) ਬਿਕਰਮਜੀਤ ਸਿੰਘ ਬਾਜਵਾ
ਡੀਨ ਅਲੂਮਨੀ ਐਸੋਸੀਏਸ਼ਨ
ਡੀਨ ਐਲੂਮਨੀ ਸੰਦੇਸ਼
ਡੀਨ ਐਲੂਮਨੀ ਐਸੋਸੀਏਸ਼ਨ ਪਹਿਲੀ ਵਾਰ 2007 ਵਿਚ ਸਥਾਪਿਤ ਕੀਤੀ ਗਈ। ਅਸੀਂ ਐਲੂਮਨੀ ਅਤੇ ਯੂਨੀਵਰਸਿਟੀ ਵਿਚ ਮਜ਼ਬੂਤ ਸੰਬੰਧ ਸਥਾਪਿਤ ਕਰਨ ਹਿੱਤ ਵਚਨਬੱਧ ਹਾਂ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਉੱਤਮਤਾ ਕਾਇਮ ਰੱਖਣ ਲਈ ਕਈ ਤਰ੍ਹਾਂ ਦੇ ਮੰਚ ਮੁਹੱਈਆ ਕਰਦੇ ਹਾਂ। ਯੂਨੀਵਰਸਿਟੀ ਨੇ ਲੰਮੇ ਸਮੇਂ ਤੋਂ ਅਕਾਦਮਿਕ ਪੱਧਰ ਉੱਤੇ ਕਾਫ਼ੀ ਵਿਕਾਸ ਕੀਤਾ ਹੈ। ਮੌਜੂਦਾ ਸਮੇਂ ਇਸਨੇ ਯੂਨੀਵਰਸਿਟੀ ਗਰਾਂਟ ਕਮਿਸ਼ਨ (UGC) ਤੋਂ ਬਿਹਤਰ ਕਾਰਗੁਜ਼ਾਰੀ ਵਜੋਂ ਮਾਨਤਾ ਹਾਸਿਲ ਕੀਤੀ ਹੈ। ਯੂਨੀਵਰਸਿਟੀ ਦੇ ਐਲੂਮਨੀ ਵੱਖ-ਵੱਖ ਖੇਤਰਾਂ ਵਿਚ ਆਪਣੇ-ਆਪਣੇ ਕੰਮ ਪ੍ਰਤੀ ਪ੍ਰਤੀਬੱਧ ਹਨ। ਐਲੂਮਨੀ ਦਾ ਗਿਆਨ ਅਤੇ ਹੁਨਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਈ ਇੱਕ ਸ਼ਕਤੀਸ਼ਾਲੀ ਸ੍ਰੋਤ ਹੈ ਜੋ ਕਿ ਇਸ ਦੇ ਵਿਕਾਸ ਲਈ ਵੱਡੀ ਭੂਮਿਕਾ ਨਿਭਾ ਰਹੀ ਹੈ। ਇਸ ਐਸੋਸੀਏਸ਼ਨ ਦਾ ਮੁੱਖ ਮੰਤਵ ਸਾਬਕਾ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਨੂੰ ਅਜਿਹੇ ਮੰਚ ਪ੍ਰਦਾਨ ਕਰਕੇ ਸੰਚਾਰ ਲਈ ਮੌਕੇ ਪੈਦਾ ਕਰਨਾ ਹੈ ਤਾਂ ਜੋ ਉਹਨਾਂ ਵਿਚਾਲੇ ਢੁੱਕਵੀਂ ਵਾਰਤਾ ਹੋ ਸਕੇ। ਐਲੂਮਨੀ, ਫੈਕਲਟੀ ਅਤੇ ਵਿਦਿਆਰਥੀਆਂ ਨਾਲ ਆਪਸੀ ਗੱਲਬਾਤ ਰਾਹੀਂ ਆਪਣੇ ਤਜ਼ਰਬੇ ਸਾਂਝੇ ਕਰ ਸਕਦੀ ਹੈ ਅਤੇ ਵਿੱਦਿਅਕ ਯੋਗਤਾ ਨਾਲ ਰੋਜ਼ਗਾਰ ਪ੍ਰਾਪਤੀ ਵਿਚ ਸਹਾਇਕ ਹੋ ਸਕਦੀ ਹੈ।
ਕੈਂਪਸ ਵਿਚ ਹਰ ਵਿਭਾਗ ਵਿਚ ਐਲੂਮਨੀ ਐਸੋਸੀਏਸ਼ਨ ਦਾ ਵੱਖਰਾ ਕੇਂਦਰ ਕਾਇਮ ਕੀਤਾ ਗਿਆ ਹੈ ਅਤੇ ਹਰ ਇਕ ਵਿਭਾਗ ਦਾ ਮੁਖੀ ਹੀ ਸਾਬਕਾ ਵਿਦਿਆਰਥੀਆਂ ਨਾਲ ਰਾਬਤਾ ਕਾਇਮ ਕਰਨ ਲਈ ਪ੍ਰਮੁੱਖ ਵਿਅਕਤੀ ਵਜੋਂ ਕਾਰਜਸ਼ੀਲ ਹੈ। ਕੁਝ ਵਿਭਾਗਾਂ ਨੇ ਆਪਣੇ ਪੱਧਰ ਉੱਤੇ ਵਿਭਾਗ ਵਿਚ ਐਲੂਮਨੀ ਇੱਕਤਰਤਾ ਦਾ ਆਯੋਜਨ ਕੀਤਾ ਹੈ।
ਡੀਨ ਐਲੂਮਨੀ ਐਸੋਸੀਏਸ਼ਨ ਵਲੋਂ ਸਭ ਤੋਂ ਪਹਿਲਾਂ ਯੂਨੀਵਰਸਿਟੀ ਪੱਧਰ ਉੱਤੇ ਸਮਾਗਮ 21 ਫਰਵਰੀ 2015 ਵਿਚ ਕਰਵਾਇਆ ਗਿਆ ਅਤੇ ਇਸ ਨੂੰ ਹਰ ਸਾਲ ਕਰਵਾਉਣ ਦੀ ਯੋਜਨਾ ਵੀ ਬਣਾਈ ਗਈ। ਐਲੂਮਨੀ ਐਸੋਸੀਏਸ਼ਨ ਦੇ ਪ੍ਰਬੰਧਕੀ ਕਾਰਜਾਂ ਲਈ ਇੱਕ ਕਾਰਜਕਾਰੀ ਕੌਂਸਲ ਗਠਿਤ ਕੀਤੀ ਗਈ ਹੈ ਜਿਸਦੇ ਇੱਕ ਤਿਹਾਈ ਮੈਂਬਰ ਹਰ ਸਾਲ ਨਾਮਜ਼ਦ ਕੀਤੇ ਜਾਣਗੇ। ਕਾਰਜਕਾਰੀ ਕੌਂਸਲ ਨੇ ਹਰ ਸਾਲ ਮਾਰਚ ਮਹੀਨੇ ਦੇ ਦੂਜੇ ਅੱਧ ਵਿਚ ਯੂਨੀਵਰਸਿਟੀ ਪੱਧਰ ਉੱਤੇ ਐਲੂਮਨੀ ਇੱਕਤਰਤਾ ਕਰਨ ਦੀ ਯੋਜਨਾ ਬਣਾਈ ਹੈ। ਇਸ ਦਾ ਇੱਕ ਮੰਤਵ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲਿਆਂ ਨੂੰ ਸਨਮਾਨਿਤ ਕਰਨਾ ਵੀ ਹੈ।
ਐਲੂਮਨੀ ਨੂੰ ਐਸੋਸੀਏਸ਼ਨ ਦੇ ਵੱਖ ਪੋਰਟਲ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਐਲੂਮਨੀ ਐਸੋਸੀਏਸ਼ਨ ਦਾ ਮੈਂਬਰ ਬਣਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਲਈ ਆਨਲਾਈਨ ਮੈਂਬਰਸ਼ਿਪ ਦੀ ਸਹੂਲਤ ਵੀ ਮੌਜੂਦ ਹੈ। ਆਨਲਾਈਨ ਫਾਰਮ ਭਰਨ ਲਈ ਲਿੰਕ http//gndualumni.net/alumni-signupaspx ਹਰੇਕ ਮੈਂਬਰ ਨੂੰ ਵੱਖਰਾ ਆਈ. ਡੀ. ਅਤੇ ਪਾਸਵਰਡ ਦਿੱਤਾ ਜਾਵੇਗਾ ਅਤੇ ਇਸ ਪੋਰਟਲ ਦੁਆਰਾ ਉਹ ਆਪਣੇ ਸਹਿਪਾਠੀਆਂ ਬਾਰੇ ਕੋਈ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਕੋਈ ਵੀ ਇਸ ਜਾਣਕਾਰੀ ਨੂੰ ਉਸੇ ਆਈ. ਡੀ ਅਤੇ ਪਾਸਵਰਡ ਦੁਆਰਾ ਸੋਧ ਸਕਦਾ ਹੈ।
ਐਸੋਸੀਏਸ਼ਨ ਇਹ ਵੀ ਇੱਛਾ ਰੱਖਦੀ ਹੈ ਕਿ ਸਮੇਂ ਸਮੇਂ ਉੱਤੇ ਸਾਬਕਾ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀਆਂ ਵਿਦਿਅਕ ਅਤੇ ਹੋਰ ਗਤੀਵਿਧੀਆਂ ਬਾਰੇ ਸੂਚਿਤ ਕੀਤਾ ਜਾਵੇ। ਯੂਨੀਵਰਸਿਟੀ ਐਲੂਮਨੀ ਦੇ ਵਿਦਿਅਕ ਸੁਧਾਰ ਬਾਰੇ ਸੁਝਾਅ ਦੇਣ ਦਾ ਸੁਆਗਤ ਕਰਦੀ ਹੈ।
ਗਰੀਬ ਵਿਦਿਆਰਥੀਆਂ ਦੀ ਵਿੱਤੀ ਸਹਾਇਤਾ, ਵਿਗਿਆਨਕ ਪਾਰਕ, ਨਵੀਨ ਕੋਰਸ, ਨਵਾਂ ਸਿਲੇਬਸ ਜੋ ਕਿ ਮੌਜੂਦਾ ਸਮੇਂ ਨਾਲ ਮੁਕਾਬਲਾ ਕਰਨ ਦੇ ਯੋਗ ਬਣਾਉਣ ਵਿਚ ਵਿਦਿਆਰਥੀਆਂ ਲਈ ਸਹਾਇਕ ਹੋ ਸਕੇ ਆਦਿ ਵਿਚ ਐਲੂਮਨੀ ਵਿਸ਼ੇਸ਼ ਤੌਰ ਉੱਤੇ ਕਾਰਗਰ ਸਿੱਧ ਹੋ ਸਕਦੀ ਹੈ। ਇਸ ਸੰਬੰਧੀ ਕੋਈ ਵੀ ਸੁਝਾਅ ਈ. ਮੇਲ ਦੁਆਰਾ ਕੀਤਾ ਜਾ ਸਕਦਾ ਹੈ।
ਪ੍ਰੋਫ਼ੈਸਰ (ਡਾ.)ਬਿਕਰਮਜੀਤ ਸਿੰਘ ਬਾਜਵਾ
ਡੀਨ ਐਲੂਮਨੀ ਐਸੋਸੀਏਸ਼ਨ