ਪ੍ਰੋਫ਼ੈਸਰ ਹਰਦੀਪ ਸਿੰਘ
ਡੀਨ ਵਿਦਿਆਰਥੀ ਭਲਾਈ
ਡੀਨ ਵਿਦਿਆਰਥੀ ਭਲਾਈ ਸੰਦੇਸ਼
ਮੈਨੂੰ ਇਹ ਲਿਖਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮਵਰਕ NIRF ਦੀ ਰੈਂਕਿੰਗ ਮੁਤਾਬਕ ਭਾਰਤ ਦੇ ਰਾਜਾਂ ਦੀਆਂ ਯੂਨੀਵਰਸਿਟੀਆਂ ਵਿਚੋਂ ਉੱਚਤਮ ਦਰਜਾ ਹਾਸਿਲ ਕੀਤਾ ਹੈ। ਸਾਡੀ ਯੂਨੀਵਰਸਿਟੀ ਅਕਾਦਮਿਕ ਉੱਤਮਤਾ ਅਤੇ ਸਮਾਜਕ ਸਾਰਖਕਤਾ ਨਾਲ ਸੰਬੰਧਿਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਇਸ ਯੂਨੀਵਰਸਿਟੀ ਨੇ ਰਾਸ਼ਟਰੀ ਅਤੇ ਵਿਸ਼ਵ ਪੱਧਰ ਦੇ ਮਾਪਦੰਡਾਂ ਦੀ ਪੂਰਤੀ ਲਈ ਹਰ ਯਤਨ ਕੀਤਾ ਹੈ। ਸਾਡੀ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ਸਵੈ ਖੋਜ, ਅਧਿਆਤਮਿਕ, ਭਾਵਨਾਤਮਿਕ, ਸਮਾਜਿਕ, ਬੌਧਿਕ ਅਤੇ ਕਿੱਤਾਮੁਖੀ ਵਿਕਾਸ ਲਈ ਅਨੇਕ ਸਿੱਖਿਆਦਾਇਕ ਮੌਕੇ ਅਤੇ ਤਜ਼ਰਬੇ ਪ੍ਰਦਾਨ ਕੀਤੇ ਜਾਂਦੇ ਹਨ। ਇਹ ਯੂਨੀਵਰਸਿਟੀ ਉੱਚ ਸਿੱਖਿਆ ਦੇ ਖੇਤਰ ਵਿਚ ਸਰਵਸ਼੍ਰੇਸ਼ਟ ਬਣਨ ਦੇ ਰਾਹ ਵੱਲ ਵੱਧ ਰਹੀ ਹੈ।
ਪ੍ਰੋਫ਼ੈਸਰ ਹਰਦੀਪ ਸਿੰਘ
ਡੀਨ ਵਿਦਿਆਰਥੀ ਭਲਾਈ