ਈ ਗਰੁੱਪ ਰਾਹੀਂ ਸਿਖਲਾਈ ਅਤੇ ਪਲੇਸਮੈਂਟ ਵਿਭਾਗ ਵਿਦਿਆਰਥੀਆਂ ਅਤੇ ਫ਼ੈਕਲਟੀ ਮੈਂਬਰਾਂ ਨਾਲ ਗੱਲਬਾਤ ਕਰਦਾ ਹੈ।
ਵਿਦਿਆਰਥੀਆਂ ਲਈ ਈ-ਗਰੁੱਪ ਕੋਰਸ/ਸਾਲ ਅਨੁਸਾਰ ਬਣਾਏ ਜਾਂਦੇ ਹਨ। ਜਿਵੇਂ ਜੇਕਰ ਕੋਈ ਵਿਦਿਆਰਥੀ ਐੱਮ.ਸੀ.ਏ. /ਬੀ.ਟੈੱਕ (ਕੰਪਿਊਟਰ ਸਾਇੰਸ), /ਬੀ.ਟੈੱਕ (ਇਲੈਕਟ੍ਰੌਨਿਕਸ) ਵਿਚ ਪੜ੍ਹ ਰਿਹਾ ਹੈ ਅਤੇ ਉਸਦੇ ਪਾਸ ਹੋਣ ਦਾ ਸਾਲ 2013 ਹੈ, ਤਾਂ ਗਰੁੱਪ ਦਾ ਨਾਂ ਜੀ.ਐੱਨ.ਡੀ.ਯੂ. ਕੰਪਿਊਟਰ 2013 ਹੋਵੇਗਾ। ਜਿਵੇਂ ਜੇਕਰ ਕੋਈ ਵਿਦਿਆਰਥੀ ਐੱਮ.ਬੀ.ਏ. ਪੜ੍ਹ ਰਿਹਾ ਹੈ ਅਤੇ ਉਸਦੇ ਪਾਸ ਹੋਣ ਦਾ ਸਾਲ 2013 ਹੈ, ਉਸਦੇ ਗਰੁੱਪ ਦਾ ਨਾਂ ਜੀ.ਐੱਨ.ਡੀ.ਯੂ.ਐੱਮ.ਬੀ.ਏ.2013 ਹੋਵੇਗਾ। ਇਹਨਾਂ ਈ-ਗਰੁੱਪਾਂ ਰਾਹੀਂ, ਵਿਦਿਆਰਥੀ ਆਪਣੇ ਈ-ਮੇਲ ਉੱਤੇ ਨੌਕਰੀਆਂ ਪ੍ਰਾਪਤ ਕਰਨ ਅਤੇ ਪਲੇਸਮੈਂਟ ਨਾਲ ਸੰਬੰਧਤ ਜਾਣਕਾਰੀ ਪ੍ਰਾਪਤ ਕਰਨ ਦੇ ਯੋਗ ਹੋਣਗੇ। ਇਸਲਈ, ਸਾਰੇ ਵਿਦਿਆਰਥੀਆਂ ਨੂੰ ਆਪਣੇ ਕੋਰਸ ਅਤੇ ਪਾਸਿੰਗ ਆਊਟ ਸਾਲ ਦੇ ਅਨੁਸਾਰ ਈ-ਗਰੁੱਪ ਵਿਚ ਸ਼ਾਮਲ ਹੋਣਾ ਚਾਹੀਦਾ ਹੈ।