ਇਮਰਜਿੰਗ ਲਾਈਫ਼ ਸਾਇੰਸ ਬਲਾਕ-ਕੇਂਦਰੀ ਇੰਸਟਰੂਮੈਂਟੇਸ਼ਨ ਫ਼ੈਕਲਟੀ।

ਇਮਰਜਿੰਗ ਲਾਈਫ਼ ਸਾਇੰਸ ਬਲਾਕ ਨੂੰ ਯੂਨੀਵਰਸਿਟੀ ਵਿਚ ਵਿਸ਼ੇਸ਼ ਖੋਜ ਸਹੂਲਤ ਲਈ ਕੇਂਦਰੀ ਇੰਸਟਰੂਮੈਂਟੇਸ਼ਨ ਵਜੋਂ ਜਾਣਿਆ ਜਾਂਦਾ ਹੈ। ਇਹ ਸਹੂਲਤ ਯੂਨੀਵਰਸਿਟੀ ਦੀ ਵੱਖ-ਵੱਖ ਫ਼ੈਕਲਟੀ, ਹੋਰ ਅਕਾਦਮਿਕ ਖੋਜ ਸੰਸਥਾਵਾਂ, ਪੰਜਾਬ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚਲੀਆਂ ਖੋਜਾਂ ਲਈ ਅੰਤਰ-ਸੰਬੰਧੀ ਪਹੁੰਚ ਨੂੰ ਉਤਸ਼ਾਹਿਤ ਕਰਦੀ ਹੈ।

ਸੰਨ 2011 ਵਿਚ ਇਮਰਜਿੰਗ ਲਾਈਫ਼ ਸਾਇੰਸ ਬਲਾਕ ਦਾ ਨੀਂਹ ਪੱਥਰ ਪ੍ਰੋ. ਰਿਚਰਡ.ਆਰ. ਆਰਨਸਟ, ਨੋਬਲ ਵਿਜੇਤਾ (ਜਿੰਨਾ ਨੇ ਐੱਨ.ਐੱਮ.ਆਰ. ਸਪੈਕਟ੍ਰੋਸਕੋਪੀ ਨੂੰ ਕ੍ਰਾਂਤੀਕਾਰੀ ਬਣਾਇਆ ਸੀ) ਦੁਆਰਾ ਰੱਖਿਆ ਗਿਆ। ਇਸ ਬਲਾਕ ਵਿਚ ਮੌਜੂਦ 28 ਪ੍ਰਕਾਰ ਦੇ ਵੱਖੋ-ਵੱਖਰੇ ਇੰਸਟਰੂਮੈਂਟੇਸ਼ਨ ਦੀ ਸੁਵਿਧਾ ਹੈ। ਜਿਹਨਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ‘ਯੂਨੀਵਰਸਿਟੀ ਵਿਦ ਪੋਟੈਂਸ਼ੀਅਲ ਫ਼ਾਰ ਐਕਸੀਲੈਂਸ’ (UPE) ਦਾ ਦਰਜਾ ਮਿਲਣ ਉੱਤੇ ਯੂ.ਜੀ.ਸੀ. (UGC) ਵੱਲੋਂ ਮਿਲੀ 50 ਕਰੋੜ ਦੀ ਵਿਸ਼ੇਸ਼ ਗ੍ਰਾਂਟ ਦੇ ਨਾਲ ਖਰੀਦਿਆ ਗਿਆ ਸੀ। ਇਸ ਕੇਂਦਰੀ ਸਹੂਲਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ :


  • 1. ਹਰੇਕ ਯੰਤਰ ਲਈ ਇਕ ਅਧਿਆਪਕ ਇੰਚਾਰਜ ਹੁੰਦਾ ਹੈ ਜੋ ਮਸ਼ੀਨ ਦੀ ਸਾਂਭ-ਸੰਭਾਲ ਅਤੇ ਕਾਰਜਸ਼ੀਲਤਾ ਲਈ ਜ਼ਿੰਮੇਵਾਰ ਹੁੰਦਾ ਹੈ।
  • ਇਹ ਯੰਤਰ ਯੂਨੀਵਰਸਿਟੀ ਦੇ ਸਾਰੇ ਫ਼ੈਕਲਟੀ ਮੈਂਬਰਾਂ ਲਈ ਖੁੱਲ੍ਹੇ ਹਨ।
  • ਇਹ ਸਹੂਲਤ ਇਕ ਹਫ਼ਤੇ ਦੇ 7 ਦਿਨਾਂ ਵਿਚ 24 ਘੰਟੇ ਖੁੱਲ੍ਹੀ ਰਹਿੰਦੀ ਹੈ।
  • ਜ਼ਿਆਦਾਤਰ ਯੰਤਰ ਵਿਦਿਆਰਥੀਆਂ ਦੁਆਰਾ ਚਲਾਏ ਜਾਂਦੇ ਹਨ।
  • ਲਗਾਤਾਰ ਬਿਜਲੀ ਦੀ ਸਪਲਾਈ ਹੈ।
  • ਹਰੇਕ ਯੰਤਰ ਕੋਲ 30 ਮਿੰਟ ਲਈ ਯੂ.ਪੀ.ਐੱਸ. ਬੈਕਅੱਪ ਹੈ ਅਤੇ ਸਾਰੀ ਇਮਾਰਤ ਵਿਚ ਜਰਨੇਟਰ ਤੋਂ ਸਵੈਚਾਲਤ ਪਾਵਰ ਬੈਕਅੱਪ ਹੈ ਜੋ ਪਾਵਰ ਫੇਲ੍ਹ ਹੋਣ ਉੱਤੇ 2 ਮਿੰਟਾਂ ਦੇ ਅੰਦਰ ਆਟੋਮੈਟਿਕ ਚਾਲੂ ਹੁੰਦਾ ਹੈ।
  • ਯੂਨੀਵਰਸਿਟੀ ਵੱਲੋਂ ਸ਼ਾਜੋ-ਸਾਮਾਨ ਦੀ ਸਾਂਭ-ਸੰਭਾਲ ਲਈ ਇਕ ਵੱਖਰੀ ਗ੍ਰਾਂਟ ਰੱਖੀ ਗਈ ਹੈ।

ਯੰਤਰਾਂ ਦੇ ਵੇਰਵਾ

ਕਮਰਾ ਨੰਬਰ. ਸਾਧਨ ਇੰਸਟਾਲੇਸ਼ਨ ਅਧਿਆਪਕ ਇੰਚਾਰਜ
101. ਐੱਨ.ਐੱਮ.ਆਰ.ਸਪੈਕਟ੍ਰੋਮੀਟਰ(500 ਮੈਗਾਹਰਟਜ਼) ਮਾਰਚ, 2014 ਪ੍ਰੋ. ਪਲਵਿੰਦਰ ਸਿੰਘ
102. ਸਕੈਨਿੰਗ ਇਲੈਕਟ੍ਰੋਨ ਮਾਈਕ੍ਰੋਸਕੋਪ ਅਤੇ ਅਟੋਮਿਕ ਫ਼ੋਰਸ ਮਾਈਕ੍ਰੋਸਕੋਪ 2012 ਡਾ. ਅਨੂਪਿੰਦਰ ਸਿੰਘ
103. ਕਨਫੋਕਲ ਮਾਈਕ੍ਰੋਸਕੋਪ 2012 ਪ੍ਰੋ. ਗੁਰਚਰਨ ਸਿੰਘ
104. ਸਕੈਨਿੰਗ ਇਲੈਕਟ੍ਰੋਨ ਮਾਈਕ੍ਰੋਸਕੋਪ 2012 ਪ੍ਰੋਫ਼ੈਸਰ ਪਲਵਿੰਦਰ ਸਿੰਘ
105. ਹਾਈ ਰੈਜੋਲਿਊਸ਼ਨ ਮਾਸ ਸਪੈਕਟ੍ਰੋਮੀਟਰ (ਐੱਲ.ਸੀ-ਐੱਮ.ਐੱਸ. ਮਾਰਚ, 2012 ਪ੍ਰੋਫ਼ੈਸਰ ਪਲਵਿੰਦਰ ਸਿੰਘ
106. ਰਮਨ ਮਾਈਕ੍ਰੋਸਕੋਪ ਐਂਡ ਏਲੀਪਸੋਮੀਟਰ 2012 ਪ੍ਰੋਫ਼ੈਸਰ ਅਤੁਲ ਖੰਨਾ
108. ਐੱਕਸ.ਆਰ.ਡੀ. 2012 ਪ੍ਰੋਫ਼ੈਸਰ ਅਤੁਲ ਖੰਨਾ
109. ਵਾਈਬਰੇਟਿੰਗ ਸਟੀਮੁਲੇਟਿੰਗ ਮੈਗਨੇਮੀਟਰ 2013 ਪ੍ਰੋਫ਼ੈਸਰ ਬੀ.ਐੱਸ. ਰੰਧਾਵਾ
112. ਟ੍ਰਾਂਸਮਿਸ਼ਨ ਇਲੈਕਟ੍ਰੋਨ ਮਾਈਕ੍ਰੋਸਕੋਪ 2014 ਡਾ. ਸੰਦੀਪ
201. ਆਈ.ਓ.ਐਨ. ਕ੍ਰੋਮੈਟੋਗ੍ਰਾਫ਼ੀ
ਫਲੈਸ਼ ਕ੍ਰੋਮੈਟੋਗ੍ਰਾਫ਼ੀ
2013 ਪ੍ਰੋ. ਪਲਵਿੰਦਰ ਸਿੰਘ
203. ਨੇਕਸਟ ਜਨਰੇਸ਼ਨ ਸਿਕੁਏਨਸਰ 2013 ਡਾ. ਕਮਲੇਸ਼ ਗੁਲੇਰੀਆ
205. ਬੀ.ਈ.ਟੀ., ਡਾਇਨਾਮਿਕ ਲਾਈਟ ਸਕੈਟਰਿੰਗ 2013 ਪ੍ਰੋ. ਸੁਖਪ੍ਰੀਤ ਸਿੰਘ
209. ਈਸੋਥਅਲ ਕੈਲੋਰੀਮੈਟਰੀ
ਪ੍ਰੈਪਰੇਟਿਵ ਕ੍ਰੋਮੈਟੋਗ੍ਰਾਫ਼ੀ
ਐਮੀਨੋ ਐਸਿਡ ਸਿਕੁਏਨਸਰ
2013 ਪ੍ਰੋ. ਬੈਨੀਪਾਲ
ਪ੍ਰੋ. ਸਤਵਿੰਦਰ ਕੌਰ,
ਪ੍ਰੋ. ਸਰੋਜ ਅਰੋੜਾ
303. ਸਪਰੇਅ ਡਰਾਇਅਰ 2014 ਡਾ. ਐੱਸ. ਕੇ. ਜੈਨ
304. ਕੰਪਿਊਟਰ ਲੈਬ-ਰਿਮੋਟ ਸੈਂਸਿੰਗ 2013 ਡਾ. ਐੱਮ.ਐੱਸ. ਭੱਟੀ
305. ਪ੍ਰਮਾਣੂ ਨਿਕਾਸ ਸਪੈਕਟ੍ਰੋਮੀਟਰ, ਸਾਇਟੋਜੈਨਟਿਕ ਵਰਕ ਸਟੇਸ਼ਨ 2013 ਡਾ. ਜਤਿੰਦਰ ਕੌਰ
403. ਫਿਜ਼ੀਓਥੈਰਪੀ ਲੈਬ 2013  
404. ਫਲੋ ਸਾਇਟੋਮੀਟਰ, ਸੀ.ਐੱਚ. ਐੱਨ. ਐਨਾਲਾਈਜ਼ਰ, ਐਂਟੀ-ਆੱਕਸੀਡੇਂਟ ਐਨਾਲਾਈਜ਼ਰ, 2012 ਡਾ. ਗਗਨਦੀਪ
Click here for Instrumentational Charges : Central Instrumentation Facility
Click here for Proformas for Sample Submission