ਯੂਨੀਵਰਸਿਟੀ ਇੰਡਸਟਰੀ ਲਿੰਕਿਜ ਪ੍ਰੋਗਰਾਮ (ULIP)

ਕੋਆਰਡੀਨੇਟਰ ਦਾ ਸੰਦੇਸ਼

ਯੂਨੀਵਰਸਿਟੀ ਇੰਡਸਟਰੀ ਲਿੰਕਿਜ ਪ੍ਰੋਗਰਾਮ (ULIP) ਦੇ ਦਫ਼ਤਰ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਇਹ ਸਿੱਖਿਆ ਦਾ ਪੱਧਰ ਵਧਾਉਣ, ਪ੍ਰੇਰਨਾ ਦੇਣ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਉਦਯੋਗਾਂ ਨਾਲ ਸੰਬੰਧ ਸਥਾਪਿਤ ਕਰਨ ਵਿਚ ਕੇਂਦਰੀ ਭੂਮਿਕਾ ਨਿਭਾ ਰਿਹਾ ਹੈ। ਤੇਲ ਅਤੇ ਗੈਸ ਰਿਫਾਈਨਰੀਆਂ, ਦਵਾਈਆਂ, ਦੂਰ-ਸੰਚਾਰ, ਰੱਖਿਆ-ਉਤਪਾਦਨ, ਕੱਪੜਾ-ਉਤਪਾਦਨ, ਬਾਇਓਰੀਮੈਡੀਸਨ, ਭਾਰੀ ਮਕੈਨੀਕਲ ਉਦਯੋਗ, ਨਵਿਆਉਣਯੋਗ/ਸਾਫ਼ ਊਰਜਾ ਆਦਿ ਸਾਰੇ ਉਦਯੋਗ ਦੇਸ਼ ਦੇ ਆਰਥਿਕ ਵਿਕਾਸ ਲਈ ਰੀੜ੍ਹ ਦੀ ਹੱਡੀ ਵਜੋਂ ਭੂਮਿਕਾ ਨਿਭਾਉਂਦੇ ਹਨ । ਇਸ ਤੋਂ ਇਲਾਵਾ ਇਹ ਉਦਯੋਗ ਯੂਨੀਵਰਸਿਟੀਆਂ ਨਾਲ ਸਨਅਤੀ ਸੰਬੰਧ ਬਣਾਉਣ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । ਯੂਨੀਵਰਸਿਟੀ ਵਧੀਆ ਮੁੱਲ-ਵਿਧਾਨ ਵਾਲੇ ਮਾਹੌਲ ਵਿਚ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਦੇ ਰਹੀ ਹੈ। ਜੋ ਕਿ ਵਿਦਿਆਰਥੀਆਂ ਲਈ ਸਮਾਜ ਦੇ ਚੰਗੇ ਨਾਗਰਿਕ ਬਣਨ ਲਈ ਸਹਾਈ ਹੋਵੇਗੀ । ਅਸੀਂ ਆਪਣੇ ਸਾਰੇ ਅਕਾਦਮਿਕ ਪ੍ਰੋਗਰਾਮਾਂ ਰਾਹੀਂ ਉਚੇਰੀ ਖੋਜ ਅਤੇ ਅਧਿਆਪਨ ਨੂੰ ਪ੍ਰਫੁੱਲਤ ਕਰਨ ਦੀ ਪਰੰਪਰਾ ਸਿਰਜਨ ਲਈ ਯਤਨਸ਼ੀਲ ਹਾਂ।
ਯੂਨੀਵਰਸਿਟੀ ਇੰਡਸਟਰੀ ਲਿੰਕਿਜ ਪ੍ਰੋਗਰਾਮ (ULIP), ਯੂਨੀਵਰਸਿਟੀ ਅਤੇ ਉਦਯੋਗ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਤਪ੍ਰੇਰਕ ਵਜੋਂ ਕੰਮ ਕਰਨ ਲਈ ਸਥਾਪਿਤ ਕੀਤਾ ਗਿਆ । ਯੂਨੀਵਰਸਿਟੀ ਇੰਡਸਟਰੀ ਲਿੰਕਿਜ ਪ੍ਰੋਗਰਾਮ (ULIP) ਯੂਨੀਵਰਸਿਟੀ ਅਤੇ ਉਦਯੋਗ ਲਈ ਅਜਿਹਾ ਆਧਾਰ ਹੈ ਜੋ ਮੌਜੂਦਾ ਉਦਯੋਗਿਕ ਲੋੜਾਂ ਲਈ ਢੁੱਕਵੀਂ ਪ੍ਰਤਿਭਾ ਨੂੰ ਵਿਸ਼ਾਲ ਕਰਨ ਦੇ ਨਾਲ-ਨਾਲ ਦੋਵਾਂ ਨੂੰ ਨਵੇਂ ਮੌਕੇ ਵੀ ਪ੍ਰਦਾਨ ਕਰ ਰਿਹਾ ਹੈ। ਇਸ ਪ੍ਰੋਗਰਾਮ ਨੇ ਉਦਯੋਗਾਂ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸੰਬੰਧ ਜੋੜਿਆ ਹੈ। ਜਿਸ ਦੇ ਸਿੱਟੇ ਵਜੋਂ ਇਸ ਦੇ ਵਿਦਿਆਰਥੀਆਂ ਨੂੰ ਉਦਯੋਗਿਕ ਸਿਖਲਾਈ, ਇੰਟਰਨਸ਼ਿਪ ਅਤੇ ਨੌਕਰੀਆਂ ਦੀ ਪੇਸ਼ਕਸ਼ ਦੇ ਮੌਕੇ ਪ੍ਰਾਪਤ ਹੋ ਰਹੇ ਹਨ । ਇਸ ਪ੍ਰੋਗਰਾਮ ਰਾਹੀਂ ਯੂਨੀਵਰਸਿਟੀ ਅਤੇ ਉਦਯੋਗ ਦਾ ਸੰਯੋਜਨ ਹੋਇਆ ਹੈ। ਇਸ ਦੇ ਸਿੱਟੇ ਵਜੋਂ ਉਦਯੋਗਾਂ ਦੇ ਮਾਹਿਰ, ਵਿਦਿਆਰਥੀਆਂ ਨਾਲ ਆਪਣਾ ਗਿਆਨ ਸਾਂਝਾ ਕਰਕੇ ਮਨੁੱਖੀ ਪੂੰਜੀ ਦੀ ਸਿਰਜਣਾ ਕਰ ਰਹੇ ਹਨ। ਜੋ ਕਿ ਵਿਦਿਆਰਥੀਆਂ ਦੁਆਰਾ ਉਦਯੋਗਾਂ ਵਿਚ ਕੰਮ ਕਰਨ ਲਈ ਸਹਾਇਕ ਸਿੱਧ ਹੋਵੇਗਾ।

ਪ੍ਰੋ. (ਡਾ.) ਪ੍ਰੀਤ ਮੋਹਿੰਦਰ ਸਿੰਘ ਬੇਦੀ

ਫਾਰਮਾਸਿਊਟੀਕਲ ਸਾਇੰਸਜ਼

ਕੋਆਰਡੀਨੇਟਰ, ਯੂਨੀਵਰਸਿਟੀ

ਗੁਰੂ ਨਾਨਕ ਦੇਵ ਯੂਨੀਵਰਸਿਟੀ,

ਅੰਮ੍ਰਿਤਸਰ।