ਯੂਨੀਵਰਸਿਟੀ ਇੰਡਸਟਰੀ ਲਿੰਕਿਜ਼ ਪ੍ਰੋਗਰਾਮ (ULIP)
ਗਤੀਵਿਧੀਆਂ
1.ਉਤਪਾਦ ਦੀ ਗੁਣਵੱਤਾ, ਉਤਪਾਦਨ ਪ੍ਰਕਿਰਿਆ, ਸੇਵਾ ਦੀ ਗੁਣਵੱਤਾ, ਨਵੇਂ ਉਤਪਾਦਾਂ ਦੇ ਵਿਕਾਸ ਆਦਿ ਵਿਚ
ਸੁਧਾਰ ਲਿਆਉਣ ਲਈ ਯੂਨੀਵਰਸਿਟੀ-ਇੰਡਸਟਰੀਜ਼ ਕੋ-ਆਪਰੇਟਿਵ ਰਿਸਰਚ ਯੂਨੀਵਰਸਿਟੀ ਅਤੇ ਇੰਡਸਟਰੀ ਆਪਸੀ ਸਹਿਯੋਗ ਨਾਲ ਖੋਜ ਕਰ ਸਕਦੇ ਹਨ। ਅਜਿਹੀ ਵਿਵਸਥਾ ਵਿਚ ਇਹ ਖੋਜ ਯੂਨੀਵਰਸਿਟੀ ਅਤੇ ਉਦਯੋਗ, ਦੋਹਾਂ ਦੇ ਪੇਸ਼ੇਵਰਾਂ ਦੁਆਰਾ ਕੀਤੀ ਜਾਂਦੀ ਹੈ।
2. ਇਸ ਕਿਸਮ ਦੇ ਤਕਨਾਲੌਜੀ ਟ੍ਰਾਂਸਫਰ ਚੈਨਲ ਵਿਚ ਉਦਯੋਗ-ਪ੍ਰਾਯੋਜਿਤ ਖੋਜ ਪ੍ਰੋਜੈਕਟ, ਉਦਯੋਗ ਦੀਆਂ
ਸਮੱਸਿਆਵਾਂ ਨੂੰ ਖੋਜ ਫੰਡ ਨਾਲ ਯੂਨੀਵਰਸਿਟੀ ਵਿਚ ਲਿਆਇਆ ਜਾਂਦਾ ਹੈ ਤਾਂ ਜੋ ਯੂਨੀਵਰਸਿਟੀ ਦੀ ਫ਼ੈਕਲਟੀ ਤੇ ਵਿਦਿਆਰਥੀ ਸਮੱਸਿਆਵਾਂ ਦੇ ਸਮਾਧਾਨ ਲਈ ਖੋਜ ਕਰਣ/ਖੋਜ ਡਿਲਿਵਰੇਬਲਜ਼ ਅਤੇ ਟੀਚੇ ਸਮਝੌਤੇ ਵਿਚ ਨਿਰਧਾਰਿਤ ਕੀਤੇ ਗਏ ਹਨ।
3.ਯੂਨੀਵਰਸਿਟੀ ਅਤੇ ਉਦਯੋਗਾਂ ਵਿਚਾਲੇ ਸਲਾਹ-ਮਸ਼ਵਰਾ ਸੇਵਾ ਸਮਝੌਤਾ :
ਸਲਾਹ ਮਸ਼ਵਰਾ ਸਮਝੌਤੇ ਅਧੀਨ ਯੂਨੀਵਰਸਿਟੀ ਉਦਯੋਗਾਂ ਨੂੰ ਨਵੀਂ ਤਕਨਾਲੌਜੀ ਦੀ ਸੁਯੋਗ ਵਰਤੋਂ ਅਤੇ ਸੰਭਾਲ ਲਈ ਯੋਗ ਸੇਵਾਵਾਂ ਪ੍ਰਦਾਨ ਕਰਦੀ ਹੈ। ਇਹ ਸਲਾਹ ਮਸ਼ਵਰਾ ਨੀਤੀ, ਢਾਂਚਾ ਨਿਰਮਾਣ, ਮੁਲਾਂਕਣ ਅਤੇ ਰੱਖ-ਰਖਾਵ ਆਦਿ ਗਤੀਵਿਧੀਆਂ ਦੌਰਾਨ ਲਾਗੂ ਹੁੰਦੀ ਹੈ।
4. ਗ੍ਰੈਜੂਏਸ਼ਨ ਪੱਧਰ ਉੱਤੇ ਕੁਝ ਪ੍ਰੋਗਰਾਮਾਂ ਵਿਚ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਲਈ ਉਦਯੋਗਾਂ ਵਿਚ ਕੰਮ
ਕਰਨ ਦੀ ਜ਼ਰੂਰਤ ਪੈਦੀ ਹੈ। ਇਸ ਦੌਰਾਨ ਵਿਦਿਆਰਥੀ ਵਾਸਤਵ ਵਿਚ ਉਦਯੋਗ ਸੰਬੰਧੀ ਸਮੱਸਿਆਵਾਂ ਤੋਂ ਜਾਣੂ ਹੁੰਦੇ ਹਨ ਅਤੇ ਯੂਨੀਵਰਸਿਟੀ ਵਾਪਸ ਆਉਣ ਉਪਰੰਤ ਇਨ੍ਹਾਂ ਸਮੱਸਿਆਵਾਂ ਨੂੰ ਪ੍ਰੋਜੈਕਟ ਵਜੋਂ ਲੈ ਕੇ ਉਦਯੋਗਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਯੋਗ ਅਗਵਾਈ ਪ੍ਰਦਾਨ ਕਰਦੇ ਹਨ। ਇੰਟਰਨਸ਼ਿਪ ਦੌਰਾਨ ਵਿਦਿਆਰਥੀ ਉਦਯੋਗਾਂ ਨੂੰ ਉਤਪਾਦਨ ਗੁਣਵੱਤਾ ਅਤੇ ਪ੍ਰਕਿਰਿਆਵਾਂ ਦੇ ਸੁਧਾਰ ਸੰਬੰਧੀ ਆਪਣੇ ਨਵੀਨ ਵਿਚਾਰ ਪ੍ਰਦਾਨ ਕਰ ਸਕਦੇ ਹਨ। ਉਦਯੋਗਾਂ ਵਿਚ ਇੰਟਰਨਸ਼ਿਪ ਲਗਾਉਣਾ, ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਦੋਵਾਂ ਪੱਧਰਾਂ ’ਤੇ ਅਧਿਐਨ ਪ੍ਰੋਗਰਾਮ ਦਾ ਹਿੱਸਾ ਹੈ। ਵਿਦਿਆਰਥੀ ਦੀ ਜਿਸ ਖੇਤਰ ਨਾਲ ਸੰਬੰਧਤ ਖੋਜ ਹੈ, ਉਹ ਉਸ ਖੇਤਰ ਨਾਲ ਸੰਬੰਧਤ ਕੰਪਨੀ ਨਾਲ ਜੁੜ ਸਕਦੇ ਹਨ। ਇਸ ਦੌਰਾਨ ਉਹ ਉਦਯੋਗਿਕ ਪ੍ਰਕਿਰਿਆਵਾਂ, ਉਤਪਾਦਨ ਅਤੇ ਸੇਵਾਵਾਂ ਦੇ ਸੁਧਾਰ ਸੰਬੰਧੀ ਆਪਣੇ ਸੁਝਾਅ ਅਤੇ ਲਗਾਤਾਰ ਮੁਲਾਂਕਣ ਦੀ ਪ੍ਰਕਿਰਿਆ ਦੁਆਰਾ ਭਵਿੱਖ ਵਿਚਲੇ ਅਨੇਕਾਂ ਹੋਰ ਸਾਰਥਿਕ ਪ੍ਰੋਗਰਾਮਾਂ ਲਈ ਮਾਰਗਦਰਸ਼ਕ ਵਜੋਂ ਭੂਮਿਕਾ ਅਦਾ ਕਰਦੇ ਹਨ।
5. ਉਦਯੋਗ ਆਪਣੀ ਰੁਚੀ ਮੁਤਾਬਿਕ ਕਿਸੇ ਵੀ ਫ਼ੈਕਲਟੀ ਮੈਂਬਰ ਨੂੰ ਵਿਚਾਰ ਚਰਚਾ, ਭਾਸ਼ਣ ਜਾਂ ਸਲਾਹ ਮਸ਼ਵਰਾ
ਲੈਣ ਲਈ ਬੁਲਾ ਸਕਦੇ ਹਨ। ਫ਼ੈਕਲਟੀ ਮੈਂਬਰ ਆਪਣੇ ਮੁਹਾਰਤ ਪ੍ਰਾਪਤ ਖੇਤਰ ’ਚ ਸੰਬੰਧਤ ਉਦਯੋਗ ਨਾਲ ਪੱਕੇ ਤੌਰ ’ਤੇ ਵੀ ਜੁੜ ਸਕਦੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਰਸਮੀ ਤੌਰ ’ਤੇ ਆਪਣੀ ਫ਼ੈਕਲਟੀ ਨੂੰ ਉਦਯੋਗਾਂ ਨਾਲ ਅੰਤਰ-ਕਿਰਿਆ ਕਰਨ ਲਈ ਉਤਸ਼ਾਹਿਤ ਕਰਦੀ ਹੈ।
6. ਖੋਜ ਦੇ ਨਵੀਨ ਸਿੱਟਿਆਂ ਅਤੇ ਨਵੇਂ ਵਿਚਾਰਾਂ ਨੂੰ ਜਰਨਲਜ਼, ਕਾਨਫ਼ਰੰਸਾਂ ਦੀਆਂ ਪ੍ਰੋਸੀਡਿੰਗਜ਼ ਅਤੇ ਹੋਰਨਾਂ
ਮਾਪਿਆਂ ਰਾਹੀਂ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਗਿਆਨ ਆਧਾਰਿਤ ਉਦਯੋਗ ਅਜਿਹੇ ਨਵੇਂ ਵਿਚਾਰ ਅਤੇ ਤਕਨਾਲੌਜੀ ਆਧਾਰਿਤ ਸਾਹਿਤ ਦਾ ਭਰਪੂਰ ਅਨੁਸਰਣ ਕਰਦੇ ਹਨ ਅਤੇ ਇਸ ਤੋਂ ਪ੍ਰਾਪਤ ਗਿਆਨ ਰਾਹੀਂ ਆਪਣੇ ਉਤਪਾਦਨ ਅਤੇ ਸੇਵਾਵਾਂ ਵਿਚ ਸੁਧਾਰ ਕਰਨ ਲਈ ਯਤਨਸ਼ੀਲ ਰਹਿੰਦੇ ਹਨ।