ਪ੍ਰੈੱਸ ਅਤੇ ਪ੍ਰਕਾਸ਼ਨ

ਡਾ. ਹਰਵਿੰਦਰ ਸਿੰਘ ਸੈਨੀ : ਪ੍ਰੋਫ਼ੈਸਰ ਇੰਚਾਰਜ ਅਤੇ ਚੇਅਰਮੈਨ, ਪ੍ਰੈੱਸ ਅਤੇ ਪ੍ਰਕਾਸ਼ਨ ਕਮੇਟੀ
ਸ੍ਰੀਮਤੀ ਸੰਤੋਸ਼ ਕੁਮਾਰੀ : ਸੁਪਰਡੈਂਟ

ਯੂਨੀਵਰਸਿਟੀ ਪ੍ਰਕਾਸ਼ਨ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਮਕਸਦ ਹੇਤੂ 1972 ਵਿਚ ਇਕ ਪ੍ਰਕਾਸ਼ਨ ਬਿਊਰੋ (ਜੋ ਪ੍ਰੈੱਸ ਅਤੇ ਪ੍ਰਕਾਸ਼ਨ ਵਿਭਾਗ ਵਜੋਂ ਜਾਣਿਆ ਜਾਂਦਾ ਸੀ) ਦੀ ਸਥਾਪਨਾ ਕੀਤੀ ਗਈ। ਜਿਸ ਦਾ ਮਨੋਰਥ ਖੋਜ-ਪੱਤਰਾਂ ਅਤੇ ਕਿਤਾਬਾਂ ਦੁਆਰਾ ਆਪਣੀਆਂ ਵਿੱਦਿਅਕ ਪ੍ਰਾਪਤੀਆਂ ਨੂੰ ਉਜਾਗਰ ਕਰਨਾ ਅਤੇ ਆਪਣੇ ਵਿਦਿਆਰਥੀਆਂ ਨੂੰ ਮਿਆਰੀ ਪਾਠ-ਪੁਸਤਕਾਂ ਪ੍ਰਦਾਨ ਕਰਨਾ ਸੀ। ਯੂਨੀਵਰਸਿਟੀ ਨੇ 1979 ਵਿਚ ਆਪਣਾ ਨਿੱਜੀ ਛਪਾਈ (ਪ੍ਰਿੰਟਿੰਗ) ਪ੍ਰੈੱਸ ਸਥਾਪਿਤ ਕੀਤਾ। ਇਹ ਪ੍ਰੈੱਸ ਯੂਨੀਵਰਸਿਟੀ ਦੇ ਕੰਮ ਦੇ ਬੋਝ ਅਤੇ ਪ੍ਰਕਾਸ਼ਨ ਮੰਗਾਂ ਦੇ ਵਧਣ ਕਾਰਨ ਪੂਰੀ ਤਰ੍ਹਾਂ ਅੱਖਰਾਂ ਦੀ ਛਪਾਈ ਤੋਂ ਕੰਪਿਊਟਰੀਕਰਨ ਦੀ ਛਪਾਈ ਵਿਚ ਬਦਲ ਗਈ। ਹੁਣ ਤਕ ਇਸ ਵਿਭਾਗ ਵਿਚ ਤਿੰਨ ਛਪਾਈ ਮਸ਼ੀਨਾਂ, ਤੇਰ੍ਹਾਂ ਕੰਪਿਊਟਰ, ਤਿੰਨ ਉੱਤਮ ਤੇ ਤੇਜ਼ ਗਤੀ ਲੇਜ਼ਰ ਪ੍ਰਿੰਟਰ, ਇਕ ਕੈਮਰਾ ਅਤੇ ਇਕ ਫੋਟੋ ਟਾਈਪਿੰਗ ਇਕਾਈ ਦਾ ਪ੍ਰਬੰਧ ਵੀ ਹੈ। ਇਹ ਵਿਭਾਗ ਯੂਨੀਵਰਸਿਟੀ ਦੇ ਪ੍ਰਕਾਸ਼ਨਿਕ ਬਲਾਕ, ਸਿੱਖਿਆ ਵਿਭਾਗ, ਖੇਤਰੀ ਕੈਂਪਸ ਅਤੇ ਸੰਬੰਧਤ ਕਾਲਜਾਂ ਦੀਆਂ ਸਾਰੀਆਂ ਛਪਾਈ (ਪ੍ਰਿੰਟਿੰਗ) ਲੋੜਾਂ ਨੂੰ ਪੂਰਾ ਕਰਨ ਵਿਚ ਸਮਰੱਥ ਹੈ। ਇਸ ਵਿਭਾਗ ਨੇ ਹੁਣ ਤਕ 245 ਪੰਜਾਬੀ ਵਿਚ, 160 ਅੰਗਰੇਜ਼ੀ ਵਿਚ ਅਤੇ 25 ਹਿੰਦੀ ਵਿਚ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ। ਇਹਨਾਂ ਵਿਚੋਂ ਕੁਝ ਪੁਸਤਕਾਂ ਦੀਆਂ ਨਵੀਆਂ ਜਿਲਦਾਂ ਦੀ ਛਪਾਈ ਨਿਰੰਤਰ ਚੱਲਦੀ ਹੈ। ਇਸ ਵਿਭਾਗ ਨੇ ਆਰੰਭ ਵਿਚ ਦੋ ਰਸਾਲਿਆਂ ਦੀ ਛਪਾਈ ਕੀਤੀ। ਜਿਨ੍ਹਾਂ ਦੀ ਹੁਣ ਗਿਣਤੀ 15 ਤਕ ਵੱਧ ਗਈ ਹੈ। ਕੁਝ ਪ੍ਰਮੁੱਖ ਰਸਾਲੇ ਇਹ ਹਨ :

  • ਗੁਰੂ ਨਾਨਕ ਜਰਨਲ ਆਫ਼ ਸ਼ੋਸ਼ਔਲੋਜੀ
  • ਜਰਨਲ ਆਫ਼ ਸਿੱਖ ਸਟੱਡੀਜ਼
  • ਪਰਸਨੈਲਿਟੀ ਸਟੱਡੀ ਐਂਡ ਗਰੁੱਪ ਬਿਹੇਵੀਅਰ
  • ਪੰਜਾਬ ਜਰਨਲ ਆਫ਼ ਪਾਲੀਟਿਕਸ

ਇਨ੍ਹਾਂ ਵਿਚੋਂ ਜ਼ਿਆਦਾਤਰ ਪੱਤਰਾਂ ਨੇ ਕੌਮਾਂਤਰੀ ਮਾਨਤਾ ਪ੍ਰਾਪਤ ਕੀਤੀ ਹੈ ਅਤੇ ਇਹ ਹੋਰ ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਦੇ ਪ੍ਰਸਿੱਧ ਰਸਾਲਿਆਂ ਨਾਲ ਬਦਲੇ ਜਾ ਰਹੇ ਹਨ। ਵਿਭਾਗ ਨੇ ਆਪਣੀਆਂ ਪ੍ਰਕਾਸ਼ਨਾਵਾਂ ਦੀ ਵਿਕਰੀ ਲਈ ਇਕ ਰਿਟੇਲ ਆਊਟਲੈੱਟ ਸਥਾਪਿਤ ਕੀਤਾ ਹੈ। ਵਿਭਾਗ ਵੱਲੋਂ ਵਿਦਿਆਰਥੀਆਂ ਦੇ ਵਿਚ ਪੜ੍ਹਨ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਮੌਕਿਆਂ ’ਤੇ ਪੁਸਤਕ ਨੁਮਾਇਸ਼ਾਂ ਦਾ ਆਯੋਜਨ ਕੀਤਾ ਜਾਂਦਾ ਹੈ। ਪੁਸਤਕ ਪ੍ਰੇਮੀ ਯੂਨੀਵਰਸਿਟੀਆਂ ਦੇ ਪ੍ਰਕਾਸ਼ਨਾਂ ਨੂੰ 40% ਛੋਟ ਤਕ ਖਰੀਦ ਸਕਦੇ ਹਨ। ਇਸ ਤੋਂ ਇਲਾਵਾ ਹਰ ਸਾਲ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਮੌਕੇ ਉੱਤੇ ਵੀ ਵਿਸ਼ੇਸ਼ ਛੋਟ ਦਿੱਤੀ ਜਾਂਦੀ ਹੈ।